ਸੇਤੀਆ ਪੇਪਰ ਮਿਲ ਦਾ ਝੋਨੇ 'ਚ ਟਰੱਕ ਪਲਟ ਜਾਣ ਕਾਰਨ ਕਿਸਾਨ ਦਾ ਢਾਈ ਏਕੜ ਝੋਨਾ ਸੜਿਆ

ਸੇਤੀਆ ਪੇਪਰ ਮਿਲ ਦਾ ਝੋਨੇ 'ਚ ਟਰੱਕ ਪਲਟ ਜਾਣ ਕਾਰਨ ਕਿਸਾਨ ਦਾ ਢਾਈ ਏਕੜ ਝੋਨਾ ਸੜਿਆ
ਕਿਸਾਨ ਨੇ ਝੋਨਾ ਵਾਇਆ,ਪੁਲਸ ਤੇ ਕਾਰਵਾਈ ਨਾ ਕਰਨ ਦੇ ਦੋਸ਼
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਪਿੰਡ ਦੋਦਾ ਦੇ ਨਾਇਬ ਸਿੰਘ ਪੁੱਤਰ ਜੱਸਾ  ਸਿੰਘ  ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਦਿਨੀਂ ਜੋ ਜਮੀਨ ਮੈ ਠੇਕੇ 'ਤੇ ਲਈ ਹੋਈ ਸੀ ਉਸ 'ਚ ਸੇਤੀਆਂ ਪੇਪਰ ਮਿਲ ਦਾ ਟਰੱਕ ਨੰਬਰ ਪੀ ਬੀ 30-ਸੀ-8769  ਜਿਸ ਨੂੰ ਬੱਲੂ ਸਿੰਘ ਵਾਸੀ ਦੋਦਾ ਚਲਾ ਰਿਹਾ ਸੀ ਜਿਸ ਨੇ ਟਰੱਕ ਲੱਗੇ ਹੋਏ ਝੋਨੇ 'ਚ ਪਲਟ ਦਿੱਤਾ  ਜਿਸ ਦੀ ਡੀਜ਼ਲ ਵਾਲੀ ਟੈਂਕੀ ਟੁੱਟ ਗਈ ਤੇ ਸਾਰਾ ਡੀਜ਼ਲ ਲੱਗੇ ਹੋਏ ਝੋਨੇ 'ਚ ਚਲਾ ਗਿਆ ਅਤੇ ਇਸ ਸਬੰਧੀ ਉਕਤ ਚਾਲਕ ਨੇ ਆਪਣੀ ਮਿਲ ਦੇ ਮੈਨੇਜ਼ਰ ਨੂੰ ਬੁਲਾਇਆ ਅਤੇ ਉਨ੍ਹਾਂ ਪੰਚਾਇਤ ਨੂੰ ਨੁਕਸਾਨ ਦੀ ਪੂਰਤੀ ਕਰਨ ਦੀ ਹਾਮੀ ਭਰੀ। ਜਦ ਹੁਣ ਸਾਡਾ ਢਾਈ ਏਕੜ ਝੋਨਾਂ ਕੈਮੀਕਲ ਨਾਲ ਸੁੱਕ ਗਿਆ ਹੈ ਅਤੇ ਜਿਸ ਨੂੰ ਵਾਹੁਣ ਤੋ ਬਿਨ੍ਹਾਂ ਕੋਈ ਹੋਰ ਚਾਰਾ ਵੀ ਨਹੀ ਅਤੇ ਅੱਜ ਅਸੀ ਇਹ ਵਾਹ ਦਿੱਤਾ ਪਰ ਉਕਤ ਮਿਲ ਵਾਲੇ ਅਤੇ ਚਾਲਕ ਸਾਡੀ ਗੱਲ ਨਹੀ ਸੁਣ ਰਿਹਾ ਸੀ ਜਿਸ ਕਾਰਨ ਅਸੀ ਇਸਦੀ ਦਰਖਾਸਤ ਦੋਦਾ ਚੌਕੀ ਦਿੱਤੀ ਪਰ ਉਥੇ ਸਾਡੀ ਕੋਈ ਸੁਣਵਾਈ ਨਹੀ, ਕਾਰਵਾਈ ਕਰਨੀ ਤਾਂ ਦੂਰ ਦੀ ਗੱਲ ਅਜੇ ਤੱਕ ਪੁਲਸ ਨੇ ਮੌਕਾ ਤੱਕ ਨਹੀ ਵੇਖਿਆ। ਉਨ੍ਹਾਂ ਕਿਹਾ ਕਿ  ਸਾਡਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਅਸੀ ਕਰੀਬ 60 ਹਜਾਰ ਰੁਪਏ 'ਤੇ ਜ਼ਮੀਨ ਠੇਕੇ ਤੇ ਲਈ ਹੋਈ ਹੈ ਅਤੇ ਸਾਡਾ ਝੋਨੇ ਤੇ ਕਾਫੀ ਖਰਚਾ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਨਹਿਰ ਨਾਲ ਜਮੀਨ ਹੋਣ ਕਾਰਨ ਸਾਨੂੰ ਫਸਲ ਦੀ ਕਟਾਈ ਵੇਲੇ ਬਹੁਤ ਦਿੱਕਤਾਂ ਆਉਦੀਆਂ ਹਨ ਜਿਸ ਕਾਰਨ ਅਸੀ ਅਗੇਤਾ ਝੋਨਾ ਲਾਉਦੇ ਹਾਂ। ਉਨ੍ਹਾਂ ਪ੍ਰਸ਼ਾਸਨ ਤੋ ਮਿਲ ਵਾਲਿਆ ਖਿਲਾਫ ਬਣਦੀ ਕਾਰਵਾਈ ਕਰਵਾ ਕੇ ਉਚਿਤ ਮੁਆਜਵੇ  ਦੀ ਮੰਗ ਕੀਤੀ ਹੈ। ਉਧਰ ਜਦ ਇਸਦੀ ਚੌਕੀ ਇਚਾਰਜ ਦੋਦਾ ਬੀਰਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਕੋਈ ਤਸੱਲੀਬਖ਼ਸ ਜਵਾਬ ਦੇਣ ਦੀ ਥਾਂ ਕਿਸਾਨਾਂ ਨੂੰ ਹੀ ਦੋਸ਼ ਦੇਣ ਲੱਗ ਗਏ  ਅਤੇ ਕਹਿਣ ਲੱਗੇ ਕਿ ਐਨੀ ਛੇਤੀ ਅਸੀ ਕੀ ਕਰੀਏ,ਅਸੀ ਹੱਥਾਂ ਤੇ ਸਰੋਂ ਨਹੀ ਜਮਾਂ ਸਕਦੇ। ਉਨ੍ਹਾਂ ਦਾ ਮੀਡੀਆਂ ਨਾਲ ਵੀ ਗੱਲ ਕਰਨ ਦਾ ਢੰਗ ਸਹੀ ਨਹੀ ਸੀ।
ਕੈਪਸ਼ਨ -ਟਰੱਕ ਪਲਟ ਜਾਣ ਕਾਰਨ ਕੈਮੀਕਲ ਨਾਲ ਸੜਿਆ ਝੋਨਾ ਦਿਖਾਉਦੇ ਕਿਸਾਨ ਅਤੇ ਨੁਕਸਾਨੇ ਗਏ ਝੋਨੇ ਨੂੰ  ਟਰੈਕਰ ਚਲਾ ਕੇ ਵਾਹੁਦੇ ਹੋਏ ਕਿਸਾਨ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------