ਹੁਨਰ ਸਿਖਲਾਈ ਕੇਂਦਰ ਦੇ ਸਿੱਖਿਆਰਥੀਆਂ ਨੂੰ ਵਰਦੀਆਂ ਤਕਸੀਮ
ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਨੌਜਵਾਨਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ ਕਿੱਤਾਮੁੱਖੀ ਸਿਖਲਾਈ ਏ.ਡੀ.ਸੀ.
ਪੰਜਾਬ
ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਪੰਜਾਬ ਹੁਨਰ ਵਿਕਾਸ ਮਿਸ਼ਨ' ਤਹਿਤ ਨੌਜਵਾਨਾਂ ਨੂੰ
ਕਿੱਤਾ ਮੁੱਖ ਸਿਖਲਾਈ ਦੇਣ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਸ਼ਹਿਰੀ ਅਤੇ ਦਿਹਾਤੀ
ਖੇਤਰਾਂ ਵਿਚ ਕਈ ਹੁਨਰ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲੇ ਦੇ ਵਧੀਕ
ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰਘ ਆਈ.ਏ.ਐਸ. ਨੇ ਪਿੰਡ ਮਧੀਰ ਵਿਖੇ ਬਣੇ ਹੁਨਰ
ਸਿਖਲਾਈ ਕੇਂਦਰ ਵਿਚ ਸਿੱਖਿਆਰਥੀਆਂ ਨੂੰ ਵੇਲਕਮ ਕਿੱਟ ਅਤੇ ਵਰਦੀਆਂ ਵੰਡਨ ਮੌਕੇ ਆਖੀ। ਇਸ
ਸਮੇਂ ਉਨਾਂ ਨੇ ਦੱਸਿਆ ਕਿ ਇੰਨਾਂ ਹੁਨਰ ਸਿਖਲਾਈ ਕੇਂਦਰਾਂ ਵਿਚ 4 4 ਮਹੀਨਿਆਂ ਦੇ ਥੋੜੀ
ਮਿਆਦ ਦੇ ਕੋਰਸ ਕਰਵਾਏ ਜਾ ਰਹੇ ਹਨ ਜਿੰਨਾਂ ਨੂੰ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਸਹਿਜੇ
ਹੀ ਰੁਜਗਾਰ ਮਿਲ ਸਕਦਾ ਹੈ। ਉਨਾਂ ਕਿਹਾ ਕਿ ਇੰਨਾਂ ਕੋਰਸਾਂ ਦੀ ਫੀਸ ਬਿਲਕੁੱਲ ਮਾਫ ਹੈ
ਅਤੇ ਕਿਤਾਬਾਂ ਵਰਦੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਸਿਰਫ ਇਹੀ ਨਹੀਂ ਕੋਰਸ ਕਰਨ
ਤੋਂ ਬਾਅਦ ਸਿਖਿਆਰਥੀਆਂ ਨੂੰ ਰੁਜਗਾਰ ਲੱਭਣ ਵਿਚ ਵੀ ਮਦਦ ਕੀਤੀ ਜਾਂਦੀ ਹੈ। ਮਧੀਰ ਵਿਚ
ਰੂਮਨ ਟੈਕਨੋਲਜੀ ਵੱਲੋਂ ਚਲਾਏ ਜਾ ਰਹੇ ਇਸ ਦਿਹਾਤੀ ਹੁਨਰ ਸਿਖਲਾਈ ਕੇਂਦਰ ਵਿਚ ਸੇਲ
ਅਸੋਸੀਏਸਟ ਦਾ 4 ਮਹੀਨੇ ਦਾ ਕੋਰਸ ਕਰਵਾਇਆ ਜਾਂਦਾ ਹੈ। ਇਹ ਕੋਰਸ ਕਰਨ ਦੇ ਚਾਹਵਾਨ 10ਵੀਂ
ਨੌਜਵਾਨ ਇਸ ਕੇਂਦਰ ਵਿਚ ਰਾਬਤਾ ਕਰ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੇਟ ਹੈਡ
ਸ੍ਰੀ ਅਯੁਸ ਗੁਪਤਾ, ਪ੍ਰੋਜੈਕਟ ਹੈਡ ਚੰਦਰਕਾਂਤ ਅਗਰਵਾਲ, ਡਾਇਰੈਕਟਰ ਰੂਮਨ ਟੈਕਨੋਲਜੀ
ਸੁਨੀਲ ਕੁਮਾਰ, ਸੈਂਟਰ ਹੈਡ ਮਧੀਰ ਜਤਿੰਦਰ ਸਿੰਘ ਅਤੇ ਸੈਂਟਰ ਦਾ ਪੂਰਾ ਸਟਾਫ ਅਤੇ
ਸਿੱਖਿਆਰਥੀ ਹਾਜਰ ਸਨ।
Comments
Post a Comment