ਮਜ਼ਬੀ ਸਿੱਖ ਵਾਲਮੀਕ ਭਲਾਈ ਫਰੰਟ ਪੰਜਾਬ ਵੱਲੋ ਚੇਤਨਾ ਸਮਾਗਮ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਆਸਾਬੁੱਟਰ ਵਿਖੇ ਮਜ਼ਬੀ ਸਿੱਖ ਵਾਲਮੀਕ ਭਲਾਈ ਫਰੰਟ ਪੰਜਾਬ ਵੱਲੋਂ ਡਾਂ ਬੀ ਆਰ ਅੰਬੇਦਕਰ ਮਿਸ਼ਨ ਸੁਸਾਇਟੀ ਆਸਾਬੁੱਟਰ ਅਤੇ ਪਿੰਡ ਦੇ ਭਾਈਚਾਰੇ ਦੇ ਸਹਿਯੋਗ ਨਾਲ ਡਾਂ ਬੀ ਆਰ ਅੰਬੇਦਕਰ ਨੂੰ ਸਮਰਪਿਤ ਚੇਤਨਾ ਸਮਾਗਮ ਕਰਵਾਇਆ ਗਿਆ। ਜਿਸ 'ਚ ਉਚੇਚੇ ਤੌਰ ਤੇ ਫਰੰਟ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਬੋਲਦਿਆ ਕਿਹਾ ਕਿ ਭਾਈਚਾਰੇ ਨੂੰ ਇਕਮੁੱਠ ਹੋਣ ਦੀ ਲੋੜ ਹੈ ਅਤੇ ਇਸੇ ਕਰਕੇ ਹੀ ਮਜਬੀ ਸਿੱਖ ਵਾਲਮੀਕ ਭਾਈਚਾਰੇ ਨੂੰ ਬਣਦੇ ਹੱਕ ਨਹੀ ਮਿਲ ਰਹੇ। ਉਨ੍ਹਾਂ ਕਿਹਾ ਕਿ ਜੇਕਰ ਅਸੀ ਸਾਰੇ ਇਕੱਠ ਹੋ ਜਾਈਏ ਤਾਂ ਕੋਈ ਸਾਡੇ ਤੇ ਨਜਾਇਜ ਵਾਧਾ ਨਹੀ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ ਨੌਕਰੀਆਂ ਦੇਣ ਦੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ ਜਦਕਿ ਭਾਈਚਾਰੇ ਦੇ ਲੋਕਾਂ ਨੂੰ ਇਨ੍ਹਾਂ ਨੌਕਰੀਆ ਦਾ ਲਾਭ ਨਹੀ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋ ਭਾਈਚਾਰੇ ਨੂੰ ਦਬਾਅ ਕੇ ਰੱਖਿਆ ਹੋਇਆ ਹੈ ਪਰ ਉਹ ਸਰਕਾਰਾਂ ਨਹੀ ਜਾਣਦੀਆ ਕਿ ਦੱਬੇ ਹੋਏ ਲੋਕ ਜਦ ਆਪਣੇ ਹੱਕ ਲੈਣ ਲਈ ਸੁਚੇਤ ਹੋ ਜਾਣ ਤਾਂ ਉਹ ਤਖਤ ਪਲਟ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਕੌਰ ਸਿੰਘ ਦੋਦਾ ਜਨਰਲ ਸਕੱਤਰ ਮਜ਼ਬੀ ਸਿੱਖ ਵਾਲਮੀਕ ਭਲਾਈ ਫਰੰਟ,ਸੁਖਦੇਵ ਸਿੰਘ ਗਿੱਲ, ਡਿਪਟੀ ਡੀ ਓ ਫਾਜਿਲਕਾ, ਸ਼ਿਦਰਪਾਲ ਸਿੰਘ ਬਰਾੜ ਐਡਵੋਕੇਟ, ਰਜਿੰਦਰ ਸਿੰਘ ਪੰਚ, ਅਜਾਇਬ ਸਿੰਘ ਚਾਂਉਕੇ, ਗੁਰਤੇਜ ਸਿੰਘ ਪ੍ਰਧਾਨ ਜਨ ਸਹਾਰਾ ਕਲੱਬ ਆਸਾਬੁੱਟਰ, ਰਾਮ ਸਿੰਘ ਗਿਲਜੇਵਾਲਾ, ਅ੍ਰਮਿਤਪਾਲ ਸਿੰਘ ਗੂੜੀ ਸੰਘਰ, ਸੁਰਿੰਦਰ ਸਰਾਵਾਂ, ਪ੍ਰੀਤਮ ਸਿੰਘ, ਪ੍ਰੋ ਅਨੂਪ ਸਿੰਘ, ਜਸਕਰਨ ਸਿੰਘ ਬਠਿੰਡਾ, ਹੰਸ ਰਾਜ ਫਾਜਿਲਕਾ, ਮਨਜੀਤ ਮਾਨ ਸਿੰਘ ਵਾਲਾ, ਨਛੱਤਰ ਨੂਰ, ਨਾਮਦਾਰ ਸਿੰਘ ਦੋਦਾ, ਲਾਲ ਸਿੰਘ ਦੋਦਾ ਆਦਿ ਮੌਜੂਦ ਸਨ।
Comments
Post a Comment