ਸੀ ਬੀ ਐਸ ਈ ਦਸਵੀਂ ਦੇ ਨਤੀਜਿਆਂ ਚ ਡੀ ਆਰ ਸਕੂਲ ਕਾਉਣੀ ਦੀ ਝੰਡੀ

ਸੀ ਬੀ ਐਸ ਈ ਦਸਵੀਂ ਦੇ ਨਤੀਜਿਆਂ ਚ ਡੀ ਆਰ ਸਕੂਲ ਕਾਉਣੀ ਦੀ ਝੰਡੀ
ਡੀ ਆਰ ਐਸ ਕੌਨਵੈਟ ਸਕੂਲ ਕਾਉਣੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
ਰਣਜੀਤ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਸੀ ਬੀ ਐਸ ਈ ਦੇ ਬੀਤੀ ਰਾਤ ਅਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆ ਵਿਚ ਡੀ ਆਰ ਐਸ ਕੌਨਵੈਨ ਸਕੂਲ ਕਾਉਣੀ ਦਾ ਨਤੀਜਾ ਬਹੁਤ ਵਧੀਆਂ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦਿਆ ਚੇਅਰਮੈਨ ਨਿਹਾਲ ਸਿੰਘ ਬਰਾੜ ਅਤੇ ਪ੍ਰਿੰਸੀਪਲ ਸੰਤੋਸ਼ ਠਾਕੁਰ ਨੇ ਦੱਸਿਆ ਕਿ ਦਸਵੀ ਜਮਾਤ ਨਤੀਜਾ 100 ਪ੍ਰਤੀਸ਼ਤ ਰਿਹਾ। ਉਨ੍ਹਾਂ ਦੱਸਿਆ ਕਿ ਕੁਲ 39 ਵਿਦਿਆਰਥੀਆਂ ਨੇ ਦਸਵੀ ਦੀ ਸੀ ਬੀ ਐਸ ਈ ਬੋਰਡ ਦੀ ਪ੍ਰਖਿਆ ਦਿੱਤੀ ਅਤੇ ਜਿੰਨ੍ਹਾਂ ਵਿਚੋ 9.0 ਸੀ ਜੀ ਪੀ ਏ ਵਿਚਕਾਰ 11 ਵਿਦਿਆਰਥੀ , 8.0 ਤੋ 9.0 ਵਿਚਕਾਰ ਸੀ ਪੀ ਏ 17 ਵਿਦਿਆਰਥੀ ਅਤੇ 7.4 ਤੋ 10 ਸੀ ਜੀ ਪੀ ਏ ਵਿਚ 11 ਵਿਆਿਰਥੀ ਆਏ। ਉਨ੍ਹਾਂ ਦੱਸਿਆ ਕਿ  ਦੋ ਵਿਦਿਆਰਥਣਾਂ ਹੁਸ਼ਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਸੀ ਜੀ ਪੀ ਏ 10 ਵਿਚੋ 10 ,ਮਹਿਕਪ੍ਰੀਤ ਕੌਰ ਸੀ ਜੀ ਪੀ ਏ 10 ਵਿਚ 9.6 , ਕਰਮਤੇਜ ਕੌਰ ਅਤੇ ਲਵੀਨ ਕੌਰ  ਨੇ ਸੀ ਜੀ ਪੀ ਏ 10 ਵਿਚੋ 9.4, ਜਸ਼ਨੂਰ ਕੌਰ ਅਤੇ ਜ਼ਸਨਪ੍ਰੀਤ ਸਿੰਘ ਨੇ ਸੀ ਜੀ ਪੀ ਏ 10 ਵਿਚੋ 9.2 ਅਤੇ ਇਸੇ ਪ੍ਰਕਾਰ ਅਮਨਤੋਜ ਸਿੰਘ,ਹਰਮਣਪ੍ਰੀਤ ਸਿੰਘ, ਗੁਰਪ੍ਰੀਤ ਕੌਰ ਅਤੇ ਜੀਨੂੰ ਕੰਬੋਜ਼  ਸੀ ਜੀ ਪੀ ਏ 10 ਵਿਚੋ 9.0 ਗਰੇਡ ਹਾਸਲ ਕਰਕੇ ਡੀ ਆਰ ਐਸ ਕੌਨਵੈਟ ਸਕੂਲ ਕਾਉਣੀ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਵਧੀਆਂ ਅੰਕ ਹਾਸਲ ਕਰਕੇ ਸਫਲ ਹੋਣ ਵਾਲੇ ਵਿਦਿਆਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਸਭ ਵਿਦਿਆਰਥੀਆਂ ਦੀ ਲਗਨ ਅਤੇ ਸਟਾਫ ਦੀ ਮਿਹਨਤ ਦਾ ਨਤੀਜਾ ਹੈ।
ਕੈਪਸ਼ਨ-ਡੀ ਆਰ ਕੌਨਵੈਂਟ ਸਕੂਲ ਕਾਉਣੀ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਤਸਵੀਰਾਂ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------