ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋ ਵੱਲੋ ਸੇਮ ਨਾਲੇ ਤੇ ਰੱਖਿਆ ਨੀਂਹ ਪੱਥਰ ਚੋਰੀ

ਤੇ ਹੁਣ ਨੀਂਹ ਪੱਥਰ ਵੀ ਚੋਰੀ ਹੋਣ ਲੱਗ ਗਏ !
ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋ ਵੱਲੋ ਸੇਮ ਨਾਲੇ ਤੇ ਰੱਖਿਆ ਨੀਂਹ ਪੱਥਰ ਚੋਰੀ
ਰਣਜੀਤ ਸਿੰਘ ਗਿੱਲ
ਦੋਦਾ – ਇਸ ਖੇਤਰ ਵਿਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਅਤੇ ਆਏ ਦਿਨ ਕੋਈ ਨਾ ਕੋਈ ਚੋਰੀ ਦਾ ਮਾਮਲਾ ਸਾਹਮਣਾ ਆ ਰਿਹਾ ਹੈ ਜੋ ਪੁਲਸ ਦੀ ਮਾੜੀ ਕਾਰਗੁਜਾਰੀ ਨੂੰ ਉਜਾਗਰ ਕਰਦਾ ਹੈ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰ ਹੁਣ ਨੀਂਹ ਪੱਥਰ ਵੀ ਚੋਰੀ ਕਰਨ ਲੱਗ ਗਏ ਹਨ। ਤਾਜਾ ਮਾਮਲਾ ਪਿੰਡ ਗੁਰੂਸਰ ਦਾ ਹੈ ਜਿੱਥੇ ਪਿੱਛਲੇ ਸਾਲ ਅਕਾਲੀ ਆਗੂ ਅਤੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋ ਪਿੰਡ ਵੱਲੋ ਰਾਜਸਥਾਨ ਨਹਿਰਾਂ ਨਾਲ ਕੋਠੇ ਸੁਰਗਾਪੁਰੀ ਬਬਾਣੀਆਂ ਲਿੰਕ ਡਰੇਨ ਤੇ ਕਰੀਬ 32 ਲੱਖ ਦੀ ਲਾਗਤ ਨਾਲ ਬਣੇ ਪੁਲ ਦਾ ਉਦਘਾਟਨ ਕੀਤਾ ਗਿਆ ਸੀ। ਜਿਸ  ਨੂੰ ਬੀਤੀ ਰਾਤ ਚੋਰ ਚੋਰੀ ਕਰਕੇ ਲੈ ਗਏ ,ਜਿੱਥੇ ਨੀਂਹ ਪੱਥਰ ਰੱਖਿਆ ਗਿਆ ਸੀ ਉਹ ਇੱਟਾਂ ਦਾ ਥੜ•ਾਂ ਵੀ ਨਹੀ ਛੱਡਿਆ ਗਿਆ,ਇਸਦਾ ਪਤਾ ਪਿੰਡ ਵਾਸੀਆਂ ਨੂੰ ਸਵੇਰ ਵੇਲੇ ਹੀ ਲੱਗਾ । ਇਸ ਤੇ ਪਿੰਡ ਵਿਚ  ਕਾਫੀ ਚਰਚਾ ਚਲ ਰਹੀ ਹੈ ਕਿ ਹੁਣ ਕਾਂਗਰਸ ਦੀ ਸਰਕਾਰ ਅਕਾਲੀ ਆਂ ਵੱਲੋ ਰੱਖੇ ਗਏ ਨੀਂਹ ਪੱਥਰ ਵੀ ਨਹੀ ਜਰੇ ਜਾ ਰਹੇ ਅਤੇ ਜਾਣਬੁਝ ਇਨ•ਾਂ ਨੂੰ ਚੋਰੀ  ਕਰਵਾਇਆ ਜਾ ਰਿਹਾ ਹੈ।
ਕੈਪਸ਼ਨ-ਸੇਮ ਨਾਲੇ ਦੇ ਪੁਲ ਤੋ ਚੋਰੀ ਹੋਏ ਨੀਂਹ ਪੱਥਰ ਦੀ ਕਹਾਣੀ ਬਿਆਨ ਕਰਦੀ ਤਸਵੀਰ 

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ