ਗੈਸ ਚੜ੍ਹਨ ਕਾਰਨ ਦੋ ਕਾਮਿਆਂ ਦੀ ਮੌਤ Get link Facebook X Pinterest Email Other Apps June 01, 2017 - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ 'ਚ ਗੈਸ ਚੜ੍ਹਨ ਕਾਰਨ ਸੀਵਰੇਜ ਕਾਮੇ ਬੇਹੋਸ਼ੀ ਦੀ ਹਾਲਤ ਵਿਚ ਚਲੇ ਗਏ, ਜਿਨ੍ਹਾਂ ਵਿਚੋਂ ਦੋ ਕਾਮਿਆਂ ਦੀ ਹਸਪਤਾਲ 'ਚ ਮੌਤ ਹੋ ਗਈ ਹੈ। Get link Facebook X Pinterest Email Other Apps Comments
ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ July 30, 2017 ਦੋਦਾ(ਸ੍ਰੀ ਮੁਕਤਸਰ ਸਾਹਿਬ)- ਬੀਤੀ ਰਾਤ ਦੋਦਾ ਤੋ ਸੁਰਗਾਪੁਰੀ ਕੋਠਿਆਂ ਨੂੰ ਜਾਦੀ ਸੜਕ ਤੇ ਬਿਜਲੀ ਗਰਿੱਡ ਨੇੜੇ ਉਸ ਵਕਤ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਦ ਸਕੌਡਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਚ ਸੀ ਰਘਬੀਰ ਸਿੰਘ ਪੁਲਸ ਚੌਕੀ ਦੋਦਾ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਆਦੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਜਦ ਆਪਣੀ ਸਕੌਡਾ ਕਾਰ ਨੰਬਰ ਡੀ ਐਲ 8 ਸੀ ਐਨ ਏ 2801 ਤੇ ਆਪਣੇ ਖੇਤ ਕੰਮ ਕਰਦੇ ਵੀਰ ਸਿੰਘ ਦੀ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਕਾਰ ਸੜਕ ਦੇ ਨਾਲ ਬਣੀ ਪੁਲੀ ਨਾਲ ਟਕਰਾ ਗਈ ਜਿਸ ਨਾਲ ਉਹ ਬੇਕਾਬੂ ਹੋ ਗਈ ਅਤੇ ਉਸ ਤੋ ਬਾਅਦ ਉਹ ਕਾਰ ਸ਼ਫੈਦੇ ਦੇ ਰੁੱਖਾ 'ਚ ਜਾ ਵੱਜੀ ਜਿਸ ਕਾਰਨ ਚਾਲਕ ਦੀ ਧੜ ਸਰੀਰ ਨਾਲੋ ਵੱਖ ਹੋ ਗਈ ਅਤੇ ਮੌਕੇ ਤੇ ਹੀ ਮੌਤ ਗਈ। ।ਪੁਲਸ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਕਤਸਰ 'ਚ ਲਾਸ਼ ਦਾ ਪੋਸਟਮਾਰਟਨ ਕਰਨ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ। ਕੈਪਸ਼ਨ-ਹਾਦਸੇ ਦਾ ਸ਼ਿਕਾਰ ਹੋਈ ਸਕੌਡਾ ਕਾਰ ਦਾ ਦ੍ਰਿਸ਼। Read more
ਅਜ਼ਾਦੀ ਘੁਲਾਟੀਏ ਨੂੰ ਤਹਿਸੀਲਦਾਰ ਕਹਿੰਦੇ ਸਨਮਾਨ ਲੈਣਾ ਲਓ ਨਹੀ ਇੱਥੋ ਜਾਓ August 15, 2017 ਹਲਕਾ ਵਿਧਾਇਕ ਦੀ ਆਓ ਭਗਤੀ ਚ ਲੱਗਾ ਰਿਹਾ ਪ੍ਰਸ਼ਾਸਨ,ਅਜ਼ਾਦੀ ਘੁਲਾਟੀਆਂ ਨੂੰ ਪਾਣੀ ਨਾ ਪੁੱਛਿਆ -------------ਅਜ ਗਿਦੜਬਾਹਾ ਵਿਖੇ ਅਜ਼ਾਦੀ ਦਿਹਾੜਾ ਨਵੀਂ ਅਨਾਜ ਮੰਡੀ 'ਚ ਮਨਾਇਆ ਗਿਆ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਦੇਸ਼ ਅਜ਼ਾਦ ਕਰਵਾਉਣ ਲਈ ਆਪਣਾ ਯੋਗਦਾਨ ਪਾਉਣ ਵਾਲੇ ਅਜਾਦੀ ਘੁਲਾਟੀਆਂ ਨੂੰ ਅੱਖੋ ਪਰੋਖੇ ਕੀਤਾ ਗਿਆ। ਉਨ੍ਹਾਂ ਨੂੰ ਫੌਨ ਕਰਕੇ ਸਮਾਗਮ 'ਚ ਸੱਦ ਤਾਂ ਲਿਆ ਪਰ ਬਾਅਦ 'ਚ ਕਿਸੇ ਨੇ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦੀ ਸਾਰ ਤੱਕ ਲੈਣੀ ਨਹੀ ਸਮਝੀ ਸਗੋਂ ਉਨ੍ਹਾਂ ਦੀ ਬੇਇੱਜ਼ਤੀ ਦਾ ਪਾਤਰ ਬਣਨਾ ਪਿਆ ਤੇ ਉਨ੍ਹਾਂ ਨੂੰ ਪਾਣੀ ਤੱਕ ਨਹੀ ਪੁੱਛਿਆ ਗਿਆ। ਉਹ ਇਨ੍ਹਾਂ ਸਮਾਗਮਾਂ 'ਚ ਆ ਗਏ ਪਰ ਸਿਵਾਏ ਬੇਇੱਜ਼ਤ ਹੋਣ ਦੇ ਉਨ੍ਹਾਂ ਨੂੰ ਕੁਝ ਨਸੀਬ ਨਹੀ ਹੋਇਆ। ਦੂਜੇ ਸਾਰਾ ਪ੍ਰਸ਼ਾਸਨ ਹਲਕਾ ਵਿਧਾਇਕ ਅਤੇ ਉਨ੍ਹਾਂ ਦੀ ਆਓ ਭਗਤੀ 'ਚ ਵਿਅਸਤ ਰਿਹਾ। ਭਰੇ ਮਨ ਨਾਲ ਅਜਾਦੀ ਘੁਲਾਟੀਏ ਪਰਿਵਾਰ ਦੇ ਉਤਰਾਧਿਕਾਰੀ ਲਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਭਾਈ ਨੇ ਦੱਸਿਆ ਕਿ ਸਾਡੇ ਬਜ਼ੁਰਗ ਗਿਆਨੀ ਪ੍ਰੀਤਮ ਸਿੰਘ ਨੇ ਅਜਾਦ ਹਿੰਦ ਫੌਜ਼ ਦੀ ਸਥਾਪਣਾ ਕੀਤੀ ਸੀ ਅਤੇ ਉਨ੍ਹਾਂ ਦੇਸ਼ ਦੀ ਅਜਾਦੀ 'ਚ ਆਪਣਾ ਯੋਗਦਾਨ ਪਾਉਦਿਆਂ ਜਪਾਨ 'ਚ ਕੁਰਬਾਨੀ ਦੇ ਦਿੱਤੀ ਸੀ ਪਰ ਇਹ ਗਿਦੜਬਾਹਾ ਦਾ ਪ੍ਰਸਾਸਨ ਖਾਸ ਕਰਕੇ ਤਹਿਸੀਲਦਾਰ ਸਾਹਬ ਮੈਨੂੰ ਕਹਿੰਦੇ ਹਨ ਕਿ ਤੁਹਾਨੂੰ ਕੀਹਨੇ ਸੱਦਿਆ ਹੈ। ਉਨ੍ਹਾਂ ਕਿਹਾ ਕਿ ਖੁਦ ਸਾਨੂੰ ਬੁਲਾ... Read more
July 09, 2014 ਛੋਟੇ ਕਿਸਾਨ ਆਪਣੇ ਜੁਗਾੜ ਨਾਲ ਬਚਤ ਕਰਨ ਲੱਗੇ ਸਰਕਾਰੀ ਮਦਦ ਸਿਆਸੀ ਪਹੁੰਚ ਵਾਲੇ ਕਿਸਾਨਾਂ ਤੱਕ ਸੀਮਿਤ ਦੋਦਾ, (ਰਣਜੀਤ ਗਿੱਲ)ਭਾਵੇ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਅਤੇ ਕਿਸਾਨਾ ਪੱਧਰ ਪਹਿਲਾ ਨਾਲੋ ਉੱਚਾ ਹੋਇਆ ਹੈ ਪਰ ਇਹ ਸਭ ਹਕੀਕਤ ਤੋ ਦੂਰ ਹੀ ਨਜ਼ਰ ਆ ਰਿਹਾ ਹੈ ਕਿਉਕਿ ਅੱਜ ਛੋਟੇ ਕਿਸਾਨਾ ਦੀ ਮਾਲੀ ਹਾਲਤ ਐਨੀ ਮਾੜੀ ਹੋ ਚੁੱਕੀ ਹੈ ਕਿ ਉਹ ਲੱਕੀ ਤੋੜਵੀ ਮਹਿੰਗਾਈ ਦੇ ਚਲਦੇ ਖੇਤੀ ਕਰਨ ਦੇ ਸਾਧਨ ਖ੍ਰੀਦਨ ਤੋ ਵੀ ਅਸਮਰਥ ਹੋ ਚੁੱਕਾ ਹੈ ਅਤੇ ਦਿਨੋ ਦਿਨ ਕਰਜ਼ੇ ਦੇ ਜਾਲ ਵਿੱਚ ਫਸਲ ਰਿਹਾ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆ ਕਿਸਾਨ ਬੇਅੰਤ ਸਿੰਘ ਮਹਿੰਗਾ ਸਿੰਘ ਆਦਿ ਨੇ ਕਿਹਾ ਕਿ ਸਾਡੇ ਵਰਗੇ ਛੋਟੇ ਕਿਸਾਨ ਖੇਤੀ ਲਾਗਤਾ ਦੇ ਵਧਣ ਕਾਰਨ ਖੇਤੀ ਦੇ ਸੰਦ ਨਹੀ ਖ੍ਰੀਦ ਸਕਦੇ । ਉਨ੍ਹਾਂ ਕਿਹਾ ਕਿ ਜੇਕਰ ਇੱਕ ਏਕੜ ਟਰੈਕਟਰ ਨਾਲ ਝੋਨੇ ਵਾਲੀ ਪੈਲੀ ਵਿੱਚ ਕੱਦੂ ਕਰਵਾਉਣਾ ਹੈ ਤਾਂ ਲਗਭਗ 1000 ਰੁਪਏ ਕਿਰਾਇਆ ਦੇਣਾ ਪੈਦਾ ਹੈ ,ਜੋ ਅਸੀ ਦੇ ਨਹੀ ਸਕਦੇ ਜਿਸ ਕਰਕੇ ਅਸੀ ਆਪਣੇ ਹੱਥੀ ਕੱਦੂ ਕਰ ਰਹੇ ਹਾ ਜਿਸ ਨਾਲ ਕੁਝ ਬਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਸ ਕਦਰ ਮਹਿੰਗਾਈ ਦੀ ਰਫਤਾਰ ਵੱਧ ਰਹੀ ਹੈ, ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਡੀਆਂ ਫਸਲਾਂ ਦੇ ਭਾਂਅ ਕੁਝ ਵੀ ਵਧੇ ਕਿਉਕਿ ਜਿਨਸ ਦਾ ਮੁੱਲ ਤਾਂ ਇਕ ਕੁਇੰਟਲ ਮਗਰ ਮਸਾਂ 50 ਰੁਪਏ ਹੀ ਹਰ ਸਾਲ ਵਧਦਾ ਹੈ ਦੂਜੇ ਪਾਸੇ ਖਾਦਾ, ਸਪ੍ਰੇਰਾ ਆਦਿ ਦੇ ਰੇਟਾ ਵਿੱਚ ਚ... Read more
Comments
Post a Comment