ਕੈਪਟਨ ਸਰਕਾਰ ਨੇ 33 ਪ੍ਰਤੀਸ਼ਤ ਵਾਅਦੇ ਪੂਰੇ ਕੀਤੇ====
ਦੋਦਾ(ਸ੍ਰੀ ਮੁਕਤਸਰ ਸਾਹਿਬ)-ਅਜ ਦੋਦਾ ਵਿਖੇ ਬਲਾਕ ਯੂਥ ਪ੍ਰਧਾਨ ਗੁਰਸੇਵਕ ਸਿੰਘ ਕੋਟਲੀ,ਜਗਦੀਸ਼ ਸਿੰਘ ਕਟਾਰੀਆਂ ਚੇਅਰਮੈਨ ਕਿਸਾਨ ਸੈੱਲ ਅਤੇ ਜਾਟ ਮਹਾਂ ਸਭਾ ਦੇ ਬਲਾਕ ਪ੍ਰਧਾਨ ਸਾਹਬ ਭੂੰਦੜ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸਰਪੰਚ ਛਿੰਦਾ ਭੱਟੀ ਦੇ ਦਫਤਰ 'ਚ ਹੋਈ। ਇਸ ਮੌਕੇ ਉਨ੍ਹਾਂ ਕੈਪਟਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਕਾਂਗਰਸ ਨੇ ਵਾਅਦੇ ਕੀਤੇ ਸਨ ਉਨ੍ਹਾਂ ਵਿਚੋ 33 ਪ੍ਰਤੀਸ਼ਤ ਪੂਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਬਜਟ 'ਚ ਹਰ ਵਰਗ ਦਾ ਖਿਆਲ ਰੱਖਿਆ ਗਿਆ ਹੈ ਜੋ ਕਿ ਪੰਜਾਬ ਦੇ ਵਿਕਾਸ ਦੀ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਕਰਜ਼ ਮੁਆਫੀ ਕਰਕੇ ਕਾਂਗਰਸ ਸਰਕਾਰ ਨੇ ਬਹੁਤ ਵੱਡਾ ਕੰਮ ਕੀਤਾ ਗਿਆ ਹੈ। ਜਿਸ ਨਾਲ ਸੂਬੇ ਦੀ ਕਿਸਾਨੀ ਮੁੜ ਪੈਰਾਂ ਤੇ ਖੜੀ ਹੋਵੇਗੀ। ਇਸ ਮੌਕੇ ਬੱਗੀ ਬਰਾੜ, ਚਰਨਜੀਤ ਦੋਦਾ, ਸੁਖਮੰਦਰ ਸੁਖਣਾ, ਬਲਕਰਨ ਸਿੰਘ ਪੰਚ, ਤਰਸੇਮ ਕੋਠੇ ਆਦਿ ਹਾਜਰ ਸਨ।
ਕੈਪਸ਼ਨ-ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਾਂਗਰਸੀ ਆਗੂ ।
Comments
Post a Comment