ਬਹੁਮੰਤਵੀ ਸਹਿਕਾਰੀ ਸਭਾ ਮਧੀਰ ਦੇ ਮਹਿੰਦਰ ਸਿੰਘ ਨੰਬਰਦਾਰ ਗੁਰੂਸਰ ਬਣੇ ਪ੍ਰਧਾਨ

ਸਹਿਕਾਰੀ ਸਭਾ ਮਧੀਰ ਦੇ ਮਹਿੰਦਰ ਸਿੰਘ ਗੁਰੂਸਰ ਬਣੇ ਪ੍ਰਧਾਨ
ਮਲਕੀਤ ਗੁਰੂਸਰ ਸੀਨੀਅਰ ਮੀਤ ਪ੍ਰਧਾਨ ਨਿਯੁਕਤ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)- ਅਜ ਦੀ ਮਧੀਰ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ । ਜਿਸ 'ਚ ਸਾਰੇ ਮੈਬਰਾਂ ਦੀ ਸਹਿਮਤੀ ਨਾਲ ਮਹਿੰਦਰ ਸਿੰਘ ਗੁਰੂਸਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਮਲਕੀਤ ਸਿੰਘ ਗੁਰੂਸਰ ਸੀਨੀਅਰ ਮੀਤ ਪ੍ਰਧਾਨ  ਅਤੇ ਸਵਰਨਜੀਤ ਸਿੰਘ ਮਧੀਰ  ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਕੱਤਰ ਹਰਗੁਪਾਲ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ, ਜਸਵਿੰਦਰ ਕੌਰ, ਅਮਰਜੀਤ ਸਿੰਘ ਰੁਖਾਲਾ, ਸੁਖਵਿੰਦਰ ਕੌਰ ਨੂੰ ਕਮੇਟੀ ਮੈਬਰ ਚੁਣੇ ਗਏ ਹਨ । ਇਸ ਮੌਕੇ ਨਵਨਿਯੁਕਤ ਪ੍ਰਧਾਨ ਨੇ ਸਮੁੱਚੇ ਮੈਬਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਜਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਮਸਲਿਆ ਦਾ ਹੱਲ ਕੱਢਣ ਲਈ ਪਾਰਟੀ ਬਾਜੀ ਤੋ ਉਪਰ ਉੱਠਕੇ ਕੰਮ ਕਰਾਗਾ। ਇਸ ਮੌਕੇ  ਅਮਰਜੀਤ ਸਿੰਘ ਮਧੀਰ, ਹਰਜੀਤ ਸਿੰਘ, ਗੁਰਅਵਤਾਰ ਸਿੰਘ, ਟੇਕ ਸਿੰਘ ਮਧੀਰ, ਹਰਦੀਪ ਸਿੰਘ ਖਾਲਸਾ, ਭੁਪਿੰਦਰ ਸਿੰਘ ਭਿੰਦਾ, ਪਰਮਪਾਲ ਸਿੰਘ ਪ੍ਰਧਾਨ, ਬਲਰਾਜ ਸਿੰਘ ਝੋਰੜ, ਦਰਸਨ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਬਲਕਰਨ ਸਿੰਘ, ਜਸਕਰਨ ਸਿੰਘ ਗਿੱਲ ਆਦਿ ਹਾਜਰ ਸਨ।
ਕੈਪਸ਼ਨ-ਚੁਣੇ ਹੋਏ ਆਹੁਦਾਰਾਂ ਦਾ ਹਾਰ ਪਾ ਕੇ ਸਵਾਗਤ ਕਰਦੇ ਹੋਏ ਸੁਸਾਇਟੀ ਮੈਂਬਰ।
ਨੰਬਰਦਾਰ

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ