ਧੀ ਨੂੰ ਮਿਲਣ ਗਏ ਬਾਪ ਦੀ ਟਰੱਕ ਦੀ ਟੱਕਰ ਨਾਲ ਮੌਤ

ਰਣਜੀਤ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਪਿੰਡ ਛੱਤੇਅਣਾ ਵਿਖੇ ਇੱਕ ਟਰੱਕ ਵੱਲੋ ਸਕੂਟਰੀ ਤੇ ਸਵਾਰ ਨੂੰ ਟੱਕਰ ਮਾਰਨ ਕਾਰਨ ਡਾਕ ਕਰਮਚਾਰੀ ਦੀ ਮੋਤ ਹੋਣ ਦਾ ਸਮਾਚਾਰ ਹੈ। ਥਾਣਾ ਕੋਟਭਾਈ ਦੇ ਏ ਐਸ ਆਈ ਕਰਮਜੀਤ ਸਿੰਘ ਨੇ ਦੱਸਿਆ ਕਿ  ਮ੍ਰਿਤਕ ਦੇ ਭਤੀਜੇ ਰਜਿੰਦਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਚ ਸਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਕੂਟਰੀ ਤੇ ਸਵਾਰ ਮੇਜਰ ਸਿੰਘ (60) ਪੁੱਤਰ ਮੁਨਸੀ ਸਿੰਘ ਵਾਸੀ ਸੁਖਣਾ ਅਬਲੂ ਜਦ ਧੀ ਨੂੰ ਮਿਲਣ ਜਾ ਰਿਹਾ ਸੀ ਤਾਂ ਸਾਹਮਣੇ ਤੋ ਆ ਰਹੇ ਟਰੱਕ ਨੰਬਰ ਪੀ ਬੀ 30 ਬੀ 9899 ਨੇ ਜਬਰਦਸਤ ਟੱਕਰ ਮਾਰੀ ਤਾਂ ਸਕੂਟਰੀ ਤੇ ਸਵਾਰ ਮੇਜਰ ਸਿੰਘ ਦੀ ਮੌਕੇ ਤੇ ਹੀ ਮੋਤ ਹੋ ਗਈ ਅਤੇ ਟਰੱਕ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ। ਥਾਣਾ ਕੋਟਭਾਈ ਪੁਲਸ ਨੇ ਟਰੱਕ ਨੂੰ ਕਬਜੇ ਵਿੱਚ ਲੈ ਕੇ ਟਰੱਕ ਡਰਾਈਵਰ ਦੇ ਖਿਲਾਫ ਜਾਚ ਸ਼ੁਰੂ ਕਰ ਦਿੱਤੀ ਹੈ।

Comments

Popular posts from this blog

Amit Shah's income was increased with the speed of the bult train

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਲੰਮ ਸਮੇਂ ਤੋ ਚਲਦਾ ਪੱਕਾ ਖਾਲ ਢਾਇਆ,7 ਤੇ ਪਰਚਾ ਦਰਜ