ਪੈਟਰੋਲ 1.23 ਰੁਪਏ ਤੇ ਡੀਜ਼ਲ 89 ਪੈਸੇ ਮਹਿੰਗਾ
ਨਵੀਂ ਦਿੱਲੀ (ਪੀਟੀਆਈ) : ਬੁੱਧਵਾਰ ਅੱਧੀ ਰਾਤ ਤੋਂ ਪੈਟਰੋਲ ਦੀ ਕੀਮਤ 'ਚ 1.23 ਰੁਪਏ ਅਤੇ ਡੀਜ਼ਲ ਦੀ ਕੀਮਤ 89 ਪੈਸੇ ਪ੍ਰਤੀ ਲੀਟਰ ਵੱਧ ਗਈ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਵੱਧਣ ਕਾਰਨ ਤੇਲ ਕੰਪਨੀਆਂ ਨੇ ਪੈਟਰੋਲੀਅਮ ਵਸਤਾਂ ਦੇ ਮੁੱਲ 'ਚ ਵਾਧਾ ਕੀਤਾ ਹੈ। ਦਿੱਲੀ 'ਚ ਹੁਣ ਪੈਟਰੋਲ ਦੀ ਕੀਮਤ 66.91 ਰੁਪਏ ਅਤੇ ਡੀਜ਼ਲ ਦੀ ਕੀਮਤ 55.94 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੀਮਤਾਂ 'ਚ ਵੈਟ ਅਤੇ ਸਥਾਨਕ ਕਰ ਸ਼ਾਮਿਲ ਨਹੀਂ ਹਨ।
Comments
Post a Comment