ਐਨ ਐਚ 10 'ਤੇ ਬਣੇ ਖੂਨੀ ਖੱਡੇ ਕਾਰਨ ਤਿੰਨ ਸਵਿੱਫਟ ਕਾਰਾਂ ਆਪਸ ਵਿਚ ਟਕਰਾਈਆਂ,ਵੱਡਾ ਹਾਦਸਾ ਹੋਣੋ ਟਲਿਆ
ਐਨ ਐਚ 10 'ਤੇ ਬਣੇ ਖੂਨੀ ਖੱਡੇ ਕਾਰਨ ਤਿੰਨ ਸਵਿੱਫਟ ਕਾਰਾਂ ਆਪਸ ਵਿਚ ਟਕਰਾਈਆਂ,ਵੱਡਾ ਹਾਦਸਾ ਹੋਣੋ ਟਲਿਆ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਅਜ ਪਿੰਡ ਭੂੰਦੜ ਕੋਲ ਐਨ ਐਚ 10 ਤੇ ਬਣੇ ਵੱਡੇ ਖੂਨੀ ਖੱਡੇ ਕਾਰਨ ਤਿੰਨ ਕਾਰਾਂ ਆਪਸ 'ਚ ਟਕਰਾਅ ਗਈਆ,ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋ ਬਚਾਅ ਹੋ ਗਿਆ। ਪਰ ਇੰਝ ਲਗਦਾ ਹੈ ਕਿ ਸੜਕ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਅਤੇ ਉਸਨੂੰ ਇਹ ਖੂਨੀ ਖੱਡਾ ਦਿਖਾਈ ਨਹੀ ਦੇ ਰਿਹਾ ਜੋ ਕਈ ਸੜਕ ਹਾਦਸਿਆਂ ਦਾ ਗਵਾਂਹ ਬਣ ਚੁੱਕਾ ਹੈ। ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਆਪਣੀ ਸਵਿਫਟ ਕਾਰ ਨੰਬਰ ਪੀ ਬੀ 30 ਟੀ 8596 ਤੇ ਮੁਕਤਸਰ ਤੋ ਮਲੋਟ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਸੜਕ 'ਚ ਬਣੇ ਖੱਡੇ ਕੋਲ ਆਪਣੀ ਗੱਡੀ ਇਕਦਮ ਹੌਲੀ ਕਰ ਦਿੱਤੀ ਜਿਸ ਕਾਰਨ ਪਿੱਛੇ ਆ ਰਹੀ ਪੀ ਬੀ 05 ਏ ਐਫ 9372 ਜੋ ਕਿ ਮੰਗਤ ਰਾਮ ਪੁੱਤਰ ਹੰਸਰਾਜ ਵਾਸੀ ਫਿਰੋਜਪੁਰ ਚਲਾ ਰਿਹਾ ਸੀ ਜੋ ਸਰਸੇ ਜਾ ਰਹੇ ਸਨ, ਉਹ ਗੱਡੀ ਨਾਲ ਟਕਰਾ ਗਈ ਅਤੇ ਇਸ ਦੇ ਪਿੱਛੇ ਆ ਰਹੀ ਇਕ ਹੋਰ ਗੱਡੀ ਨੰਬਰ ਡੀ ਐਲ 9 ਸੀ ਕਿਊ ਐਸ 5888 ਜਿਸਨੂੰ ਪੰਨੀਆਂਵਾਲਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਪੁੱਤਰ ਸਤਪਾਲ ਚਲਾ ਰਹੇ ਸਨ ਉਨ੍ਹਾਂ ਦੀ ਗੱਡੀ ਦੂਜੇ ਨੰਬਰ ਵਾਲੀ ਕਾਰ 'ਚ ਜਾ ਵੱਜੀ। ਜਾਣਕਾਰੀ ਦਿੰਦਿਆਂ ਉਕਤ ਹਾਦਸੇ ਦਾ ਸ਼ਿਕਾਰ ਹੋਏ ਰਾਂਹਗੀਰਾਂ ਨੇ ਦੱਸਿਆ ਕਿ ਇਹ ਹਾਦਸਾ ਇਸ ਕੌਮੀ ਸੜਕ 'ਚ ਬਣੇ ਖੂਨੀ ਖੱਡੇ ਕਾਰਨ ਹੋਇਆ ਹੈ ਉਨ੍ਹਾਂ ਕਿਹਾ ਕਿ ਸਾਡੀਆਂ ਕਾਰਾਂ ਨੂੰ ਨੁਕਸਾਨ ਪੁੱਜਾ ਹੈ ਪਰ ਜਾਨੀ ਨੁਕਸਾਨ ਹੋਣ ਤੋ ਬਚਾਅ ਹੋਇਆ ਹੈ। ਪਰ ਇਸ ਹਾਦਸੇ ਕਾਰਨ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਜਿਲ੍ਹਾਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੂੰ ਇਹ ਖੱਡਾ ਬੰਦ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਈ ਹੋਰ ਹਾਦਸਾ ਨਾ ਹੋਵੇ।
ਕੈਪਸ਼ਨ- ਆਪਸ 'ਚ ਟਕਰਾਉਣ ਨੁਕਸਾਨੀਆ ਹੋਈਆਂ ਕਾਰਾਂ ਅਤੇ ਖੂਨੀ ਖੱਡਾ।
Comments
Post a Comment