ਲੰਮ ਸਮੇਂ ਤੋ ਚਲਦਾ ਪੱਕਾ ਖਾਲ ਢਾਇਆ,7 ਤੇ ਪਰਚਾ ਦਰਜ
ਰਣਜੀਤ ਗਿੱਲ- ਪਿੰਡ ਖਿੜਕੀਆਂਵਾਲਾ ਦੇ ਕਿਸਾਨ ਬੰਤਾਂ ਸਿੰਘ ਪੁੱਤਰ ਦਰਬਾਰਾ ਸਿੰਘ ,ਦਰਸ਼ਨ ਸਿੰਘ ਪੁੱਤਰ ਹਾਕਮ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ, ਸੁਖਮੰਦਰ ਸਿੰਘ ਪੁੱਤਰ ਅਜਮੇਰ ਸਿੰਘ ਆਦਿ ਦੇ ਬਿਆਨਾਂ ਤੇ ਥਾਣਾ ਕੋਟਭਾਈ ਦੀ ਪੁਲਸ ਨੇ ਸਰਕਾਰੀ ਪੱਕਾ ਖਾਲ ਢਾਉਣ ਤੇ 7 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਸਾਡੇ ਖੇਤ ਨੂੰ ਕਰੀਬ 1981 ਤੋ ਪੱਕੇ ਖਾਲ ਰਾਂਹੀ ਪਾਦੀ ਲੱਗਦਾ ਸੀ ਅਤੇ ਹੁਣ ਇਹ ਖਾਲ ਉਕਤ ਵਿਅਕਤੀਆਂ ਨੇ ਜਾਦਬੁਝ ਕੇ ਸਾਡੀ ਫਸਲ ਦਾ ਨੁਕਸਾਨ ਕਰਨ ਲਈ ਢਾਹ ਦਿੱਤਾ ਹੈ ਜਿਸ ਨਾਲ ਸਾਡੀ ਫਸਲ ਪਾਣੀ ਖੁਣੋ ਖਰਾਬ ਹੋ ਰਹੀ ਹੈ। ਜਾਣਕਾਰੀ ਦਿਦਿਆ ਏ ਐਸ ਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਖਿੜਕੀਆਵਾਲਾ ਦੇ ਉਕਤ ਵਿਅਕਤੀਆਂ ਦੇ ਬਿਆਨਾਂ ਅਧਾਰ ਤੇ ਐਫ ਆਈ ਆਰ ਨੰਬਰ 69 ਤਹਿਤ ਗੁਰਦਿੱਤ ਸਿੰਘ ਪੁੱਤਰ ਸ਼ੇਰ ਸਿੰਘ, ਕੁਲਵਤ ਸਿੰਘ ਪੁੱਤਰ ਗੁਰਦਿੱਤ ਸਿੰਘ, ਸਾਹਿਬ ਸਿੰਘ ਪੁੱਤਰ ਗੁਰਦਿੱਤ ਸਿੰਘ, ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ, ਗੁਰਦੇਵ ਸਿੰਘ ਪੁੱਤਰ ਸ਼ੇਰ ਸਿੰਘ, ਜਸਪਾਲ ਸਿੰਘ ਪੁੱਤਰ ਗੁਰਤੇਜ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਗੁਰਤੇਜ ਸਿੰਘ ਆਦਿ ਦੇ ਖਿਲਾਫ ਧਾਰਾਂ 379,506,427,447 ਆਈ ਪੀ ਸੀ ਅਤੇ ਕੈਨਾਲ ਐਕਟ 70 ਅਧੀਨ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਅਜੇ ਭਾਲ ਜਾਰੀ ਹੈ।
Comments
Post a Comment