ਪੁਲਸ ਦਾ ਨਹੀ ਡਰ ਸ਼ਰੇਆਮ ਦਿਨ ਦਿਹਾੜੇ ਬਜ਼ੁਰਗ ਔਰਤ ਦੇ ਰਿੰਗ ਪੱਟ ਭੱਜ ਨਿੱਕਲੇ ਲੁਟੇਰੇ

ਕੈਪਸ਼ਨ-ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।
ਪੁਲਸ ਦਾ ਨਹੀ ਡਰ ਸ਼ਰੇਆਮ ਦਿਨ ਦਿਹਾੜੇ  ਬਜ਼ੁਰਗ ਔਰਤ ਦੇ ਰਿੰਗ  ਪੱਟ ਭੱਜ ਨਿੱਕਲੇ ਲੁਟੇਰੇ

ਦੋਦਾ(ਸ੍ਰੀ ਮੁਕਤਸਰ ਸਾਹਿਬ)-ਇਸ ਖੇਤਰ 'ਚ  ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ ਕਿ ਉਨ੍ਹਦਾ ਾਂ ਨੂੰ ਪੁਲਸ ਦਾ ਭੋਰਾ ਡਰ ਨਹੀ ਅਤੇ ਉਹ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾ ਕਰਨ ਲੱਗ ਗਏ ਹਨ। ਤਾਜਾ ਮਾਮਲਾ ਕੋਟਭਾਈ ਥਾਣੇ ਅਧੀਨ ਆਉਦੇ ਪਿੰਡ ਬਾਂਦੀਆਂ ਦਾ ਜਿੱਥੇ ਬਜ਼ੁਰਗ ਔਰਤ ਚੋਰਾਂ ਦਾ ਨਿਸ਼ਾਨਾ ਬਣੀ । ਜਾਣਕਾਰੀ ਦਿੰਦਿਆਂ ਬੂਟਾ ਸਿੰਘ ਪੁੱਤਰ ਮੋਲਾ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਕੇਸ਼ਰ ਕੌਰ ਦੁਪਿਹਰ ਵੇਲੇ ਬੈਠਕ 'ਚ ਬੈਠੀ ਹੋਈ ਅਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਮੇਰੀ ਮਾਤਾ ਨੂੰ ਕਿਸੇ ਦੇ ਘਰ ਪਤਾ ਪੁੱਛਣ ਲੱਗੇ ਅਤੇ ਜਦ ਉਸਨੇ ਬੈਠਕ 'ਚੋ ਬਾਹਰ ਹੋ ਕੇ ਉਨ੍ਹਾਂ ਨੂੰ ਘਰ ਦੱਸਣ ਲੱਗੀ ਤਾਂ ਉਕਤ ਨੌਜਵਾਨ ਮੇਰੀ ਮਾਂ ਦੇ ਕੰਨਾਂ 'ਚ ਪਾਏ ਅੱਧੇ ਸੋਨੇ ਦੇ ਰਿੰਗ ਜ਼ਬਰੀ ਪੱਟ ਕੇ ਭੱਜ ਨਿੱਕਲੇ ਅਤੇ ਮਾਤਾ ਨੂੰ ਧੱਕਾ ਦੇ ਥੱਲੇ ਸੁੱਟ ਗਏ। ਉਨ੍ਹਾਂ ਦੱਸਿਆ ਕਿ ਇਸਦੀ ਸੂਚਨਾ ਕੋਟਭਾਈ ਪੁਲਸ ਨੂੰ ਦੇ ਦਿੱਤੀ ਹੈ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ