ਸੜਕ 'ਤੇ ਸੀਵਰੇਜ ਦਾ ਪਾਣੀ ਭਰਨ ਕਾਰਨ ਲੋਕ ਪ੍ਰੇਸ਼ਾਨ


ਮੱਖੀ-ਮੱਛਰ ਵੱਧਣ ਕਾਰਨ ਬਿਮਾਰੀਆਂ ਫੈਲਣ ਦਾ ਦਾ ਖਦਸ਼ਾ
ਦੋਦਾ-ਭਾਂਵੇਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਰਿਹਾ ਹੈ ਅਤੇ ਇਨਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਦਾ ਢੰਡੋਰਾ ਪਿੱਟ ਰਿਹਾ, ਪਰ ਸਚਾਈ ਇਸ ਤੋਂ ਲੱਖਾਂ ਕੋਹਾਂ ਦੂਰ ਨਜਰ ਆ ਰਹੀ ਹੈ। ਜਿਸ ਦੀ ਤਾਜਾ ਮਿਸਾਲ ਹਲਕਾ ਗਿਦੜਬਾਹਾ 'ਚ ਪੈਂਦੀ ਸਬ ਤਹਿਸੀਲ ਅਤੇ ਸਿਆਸੀ ਤੌਰ ਤੇ ਅਹਿਮ ਮੰਨੇ ਜਾਂਦੇ ਪਿੰਡ ਦੋਦਾ ਦੀਆਂ ਸੜਕਾ ਤੋ ਮਿਲਦੀ ਹੈ। ਜਿਥੇ ਬਠਿੰਡਾ-ਸ਼੍ਰੀ ਮੁਕਤਸਰ ਸਹਿਬ ਤੋਂ ਦਾਣਾ ਮੰਡੀ ਨੂੰ ਜਾਂਦੀ ਹੈ ਅਤੇ ਇਹ ਸੜਕ ਬਾਈਪਾਸ ਜੋ ਕਿ ਅੱਗੇ ਕਾਉਣੀ, ਮੱਲ੍ਹਣ, ਜੈਤੋ ਤੋਂ ਇਲਾਵਾ ਕਈ ਹੋਰ ਪਿੰਡਾਂ ਨੂੰ ਜੋੜਦੀ ਹੈ ਦਾ ਸੀਵਰੇਜ ਦੀਆਂ ਨਾਂਲੀਆਂ ਉਚੀਆਂ ਅਤੇ ਟੁਟੀਆਂ ਹੋਣ ਕਾਰਨ ਹਰ ਮੌਸਮ ਵਿੱਚ ਸੀਵਰੇਜ ਦਾ ਪਾਣੀ ਇਸ ਕਦਰ ਭਰਿਆ ਰਹਿੰਦਾ ਕਿ ਇਥੋਂ ਪੈਦਲ ਲੰਘਣ ਵਾਲਿਆਂ ਨੂੰ ਹੀ ਨਹੀ ਸਗੋਂ ਛੋਟੇ ਵਹੀਕਲਾਂ ਦੇ ਲੰਘਣ ਵਾਲਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੇੜ੍ਹਲੇ ਘਰਾਂ ਵਾਲਿਆਂ ਡਾ. ਗੁਰਦੇਵ ਸਿੰਘ, ਡਾ.ਰੇਸ਼ਮ ਸ਼ਰਮਾਂ, ਹਰਦੇਵ ਸਿੰਘ, ਗੁਰਜੰਟ ਸਿੰਘ, ਇਕਬਾਲ ਸਿੰਘ, ਭੋਲਾ ਸਿੰਘ, ਮੱਘਰ ਸਿੰਘ ਆਦਿ ਨੇ ਦੱਸਿਆ ਕਿ ਸੜਕ 'ਤੇ ਸੀਵਰੇਜ ਦਾ ਬਦਬੂਦਾਰ ਪਾਣੀ ਖੜ੍ਹਾ ਰਹਿਣ ਕਾਰਨ ਮੱਖੀ-ਮੱਛਰ   ਵੱਧਣ ਕਾਰਨ ਬਿਮਾਰੀਆਂ ਫੈਲਣ ਦਾ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਇਸ ਮੌਕੇ ਇੱਕਤਰ ਹੋਏ ਸਮੂਹ ਮਹੱਲਾ ਵਾਸੀਆਂ ਨੇ ਪੰਜਾਬ ਸਰਕਾਰ, ਪ੍ਰਸ਼ਾਸ਼ਨ ਅਤੇ ਸਬੰਧਤ ਵਿਭਾਗ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਸ ਸੜਕ ਦਾ ਨਵੀਨੀਕਰਨ ਕੀਤਾ ਜਾਵੇ ਅਤੇ ਸੀਵਰੇਜ ਦੇ ਪਾਣੀ ਦੇ ਨਿਕਾਸੀ ਦਾ ਉਚਿੱਤ ਪ੍ਰੁਬੰਧ ਕੀਤਾ ਜਾਵੇ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

Amit Shah's income was increased with the speed of the bult train