ਭੂੱਕੀ ਪਹਿਲਾ ਥਾਣੇ ਪਹੁੰਚ ਗਈ ਤੇ ਭੂੱਕੀ ਵੇਚਣ ਵਾਲਾ ਚੌਵੀ ਘੰਟੇ ਬਾਅਦ


ਮੁਕਤਸਰ ਪੁਲਸ ਦੇ ਰੰਗ ਨਿਆਰੇ
ਭੂੱਕੀ ਪਹਿਲਾ ਥਾਣੇ ਪਹੁੰਚ ਗਈ  ਤੇ ਭੂੱਕੀ ਵੇਚਣ ਵਾਲਾ ਚੌਵੀ ਘੰਟੇ ਬਾਅਦ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਇਕ ਪਾਸੇ ਪੰਜਾਬ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ ਪਰ ਦੂਜੇ ਪਾਸੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਪੂਰੀ ਢਿੱਲ ਵਰਤ ਰਹੀ ਹੈ । ਇਕ ਅਜਿਹਾ ਹੀ ਮਾਮਲਾ ਪਿੰਡ ਕਾਉਣੀ ਵਿਖੇ ਸਾਹਮਣੇ ਆਇਆ ਜਿੱਥੇ ਪੁਲਸ ਵੱਲੋਂ ਛਾਪਾ ਮਾਰ ਕੇ ਪ੍ਰਾਪਤ ਜਾਣਕਾਰੀ ਅਨੁਸਾਰ 9 ਕਿੱਲੋ ਚੂਰਾ ਪੋਸਤ ਕਲ ਬਾਅਦ ਦੁਪਿਹਰ ਬਰਾਮਦ ਕੀਤਾ ਪਰ ਮੌਕੇ ਪੁਲਸ ਨੇ ਪੋਸਤ ਦਾ ਧੰਦਾ ਕਰਨ ਵਾਲੇ ਦੇ ਪਿਤਾ ਨੂੰ ਪੁਲਸ ਵਾਲੇ ਗ੍ਰਿਫਤਾਰ ਕਰਕੇ ਲੈ ਗਏ ਅਤੇ ਬਾਅਦ 'ਚ ਉਹ ਵਿਅਕਤੀ ਤਾਂ ਘਰ ਆ ਗਿਆ ਪਰ ਪੁਲਸ ਨੇ ਭੂੱਕੀ ਨੂੰ ਆਪ ਰੱਖ ਲਿਆ।  ਪਰ ਜਿਲਾ ਪੁਲਸ ਮੁੱਖੀ ਇਸ ਮਾਮਲੇ ਬਾਰੇ ਗੋਲ ਮੋਲ ਹੀ ਗੱਲ ਕਰਦੇ ਨਜ਼ਰ ਆਏ ,ਉਹ ਪਹਿਲਾ ਕਹਿੰਦੇ ਚਾਰ ਕਿੱਲੋ ਭੂੱਕੀ ਫੜੀ ਹੈ ਅਤੇ  ਫੇਰ ਕਹਿੰਦੇ ਕਿ 9 ਕਿੱਲੋ ਹੋ ਸਕਦੀ ਹੈ । ਮੀਡੀਆ ਦੇ ਦਖਲ ਕਾਰਨ ਮਾਮਲਾ ਉਜਾਗਰ ਹੋਣ ਤੋ ਬਾਅਦ ਜਿਲਾ ਪੁਲਸ ਮੁਖੀ ਦੀ ਸਖਤੀ ਕਾਰਨ ਕੋਟਭਾਈ ਪੁਲਸ ਨੇ ਜਗਜੀਤ ਸਿੰਘ ਉਰਫ ਗੋਗੀ ਨਿਵਾਸੀ ਕਾਉਣੀ ਤੇ 5 ਕਿੱਲੋ ਚੂਰਾ ਪੋਸਤ ਦਾ ਪਰਚਾ ਦਰਜ ਕਰਕੇ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਗਿਆ। ਇਸ ਮਾਮਲੇ ਦੀ ਬਾਰੀਕੀ ਨਾਲ ਜਾਚ ਹੋਵੇ ਤਾਂ ਪੁਲਸ ਅਧਿਕਾਰੀਆ ਦੀ ਮਿਲੀਭੁੱਗਤ ਉਜਾਗਰ ਹੋ ਸਕਦੀ ਹੈ। ਇਹ ਮਾਮਲਾ ਸ਼ੱਕੀ ਨਹੀ ਪੂਰੀ ਤਰ੍ਹਾਂ ਸ਼ੱਕੀ ਲੱਗ ਰਿਹਾ ਹੈ ਕਿਉਕਿ ਪੁਲਸ ਨੇ 24 ਘੰਟਿਆ ਹੀ ਉਕਤ ਵਿਅਕਤੀ ਤੇ ਪਰਚਾ ਦਰਜ ਕੀਤਾ ਗਿਆ। ਜਿਸ ਨੂੰ ਪਹਿਲਾ ਦਬਾਅ ਦਿੱਤਾ ਗਿਆ ਸੀ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------