ਦੂਜਾ ਦੌਲੇਵਾਲਾ ਬਣਿਆ ਦੋਦਾ-ਕਾਉਣੀ,,ਸਾਬਕਾ ਅਕਾਲੀ ਪੰਚ ਤੋ ਹਜਾਰਾਂ ਦੀ ਗਿਣਤੀ 'ਚ ਨਸ਼ੇ ਦੀਆਂ ਗੋਲੀਆਂ ਫੜੀਆ



ਰਣਜੀਤ ਸਿੰਘ ਗਿੱਲ (ਸ੍ਰੀ ਮੁਕਤਸਰ ਸਾਹਿਬ)-ਬਰੀਵਾਲਾ ਥਾਣਾ ਦੇ ਐਸ ਐਚ ਓ ਨਾਕਾਬੰਦੀ ਦੌਰਾਨ ਜਦ ਤਿੰਨ ਪਹੀਆਂ ਸਕੂਟਰੀ ਜਿਸ ਨੂੰ ਦੋ ਵਿਅਕਤੀ ਚਲਾ ਰਹੇ ਜਦ ਉਨ੍ਹਾਂ ਨੂੰ ਰੋਕ ਕੇ ਸ਼ੱਕ ਦੇ ਅਧਾਰ ਤੇ ਤਲਾਸੀ ਲਈ ਤਾਂ ਉਨ੍ਹਾਂ ਦੋਹਾਂ ਕੋਲੋ ਵੱਖ -ਵੱਖ ਪ੍ਰਕਾਰ ਦੀਆਂ 8255 ਨਸ਼ੀਲੀਆਂ ਗੋਲੀਆਂ ,ਚਾਰ ਮੋਬਾਇਲ ਅਤੇ 15 ਹਜਾਰ ਤੋ ਵੱਧ ਦੀ ਨਗਦ ਰਾਸ਼ੀ ਬਰਾਮਦ ਕੀਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਸਾਬਕਾ ਪੰਚ ਸੁਖੰਮਦਰ ਸਿੰਘ ਪੁੱਤਰ ਭਜਨ ਸਿੰਘ ਜੱਟ ਵਾਸੀ ਦੋਦਾ ਅਤੇ ਲਖਵੀਰ ਸਿੰਘ ਪੁੱਤਰ ਅਜਾਇਬ ਸਿੰਘ  ਜੱਟ ਵਾਸੀ ਕਾਉਣੀ ਵੱਜੋ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਖਮੰਦਰ ਸਿੰਘ 7900ਅਤੇ  ਲਖਵੀਰ ਕੋਲੇ 280 ਨਸ਼ੀਲੀਆਂ ਗੋਲੀਆਂ ਮਿਲਿਆ ਹਨ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਲੰਮੇ ਸਮੇਂ 'ਚ ਵੱਡੀ ਪੱਧਰ ਤੇ ਵੱਖ -ਵੰਖ ਪਿੰਡਾਂ 'ਚ ਨਸ਼ੇ ਦੀ ਸਪਲਾਈ ਕਰਦੇ  ਸਨ। ਉਨ੍ਹਾਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਸਾਬਕਾ ਪੰਚ ਦੱਸਦੇ ਹਨ ਜਿਸ ਦਾ ਸਬੰਧ ਅਕਾਲੀ ਦਲ ਨਾਲ ਸੀ ਉਹ ਥੈਲੇ ਭਰਕੇ ਗੋਲੀਆ ਦੀ ਸਪਲਾਈ ਕਰਦਾ ਸੀ ਅਤੇ ਉਸਦਾ ਇਹ ਕਾਰੋਬਾਰ ਨਿਰੰਤਰ ਜਾਰੀ ਸੀ।

Comments

Popular posts from this blog

Amit Shah's income was increased with the speed of the bult train

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ