ਮੁੱਢਲਾ ਸਿਹਤ ਕੇਦਰ ਦੋਦਾ ਦੀ ਮੁਲਾਜਮ ਦੀ ਕੁੱਟਮਾਰ ਕਰਨ ਵਾਲਾ ਵਿਅਕਤੀ ਪੁਲਸ ਨੇ ਗ੍ਰਿਫਤਾਰ ਕਰਿਆ

ਮੁੱਢਲਾ ਸਿਹਤ ਕੇਦਰ ਦੋਦਾ ਦੀ ਮੁਲਾਜਮ ਦੀ ਕੁੱਟਮਾਰ ਕਰਨ ਵਾਲਾ ਵਿਅਕਤੀ ਪੁਲਸ ਨੇ ਗ੍ਰਿਫਤਾਰ ਕਰਿਆ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)- ਮੁੱਢਲਾ ਸਿਹਤ ਕੇਦਰ ਦੋਦਾ ਵਿਖੇ ਮੁਲਾਜਮ ਤੈਨਾਤ ਕਿਰਨਾ ਰਾਣੀ ਦੀ ਕੁੱਟਮਾਰ ਕਰਨ ਵਾਲਾ ਪਰਮਾਰ ਫੋਟੋ ਸਟੇਟ ਦਾ ਮਾਲਕ ਸੁਖਦੇਵ ਸਿੰਘ ਕੋਟਭਾਈ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮਹਿਲਾ ਥਾਣਾ ਮੁਕਤਸਰ ਦੀ ਐਸ ਐਚ ਓ ਜਸਵਿੰਦਰ ਕੌਰ ਨੇ ਦੱਸਿਆ ਕਿ ਸੁਖਦੇਵ ਸਿੰਘ ਅਜ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਸੋਮਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੁਲਸ ਨੇ ਸਿਹਤ ਵਿਭਾਗ ਨਾਲ ਜੁੜੀਆ ਜੱਥੇਬੰਦੀਆਂ ਦੇ ਪੁਲਸ ਚੌਕੀ ਅੱਗੇ ਧਰਨਾ ਲਾਉਣ ਤੋ ਬਾਅਦ ਉਕਤ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਸੀ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------