ਲੜਕੀ ਨਾਲ ਬਲਾਤਕਾਰ ,ਪਰਚਾ ਦਰਜ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)ਪਿੰਡ ਦੁਹੇਵਾਲਾ 'ਚ ਨਬਾਲਗ ਲੜਕੀ ਵਿਆਹ ਦਾ ਝਾਸਾ ਦੇ ਕੇ ਬਲਾਤਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਮਹਿਲਾ ਥਾਣਾ ਮੁਕਤਸਰ ਦੀ ਐਸ ਐਚ ਓ ਜਸਵਿੰਦਰ ਕੌਰ ਨੇ ਦੱਸਿਆ ਕਿ ਦੁਹੇਵਾਲਾ ਦੀ ਨਬਾਲਗ ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਮੇਰੀ ਲੜਕੀ ਨੂੰ ਵਿਆਹ ਦਾ ਝਾਸਾ ਦੇ ਕਿ ਮੇਰੇ ਪਿੰਡ ਦੇ ਨੌਜਵਾਨ ਆਪਣੇ ਨਾਲ ਲੈ ਗਏ ਅਤੇ ਉਨਾਂ ਲੜਕੀ ਨਾਲ ਜਬਰੀ ਬਲਾਤਕਾਰ ਕੀਤਾ। ਥਾਣਾ ਮੁੱਖੀ ਦੱਸਿਆਕਿ ਪੁਲਸ ਨੇ ਛਾਪਾ ਮਾਰੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਤੀਜੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋ ਲੜਕੀ ਨੂੰ ਬਰਾਮਦ ਕਰਕੇ ਮੁੱਢਲਾ ਸਿਹਤ ਕੇਦਰ ਦੋਦਾ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਪਹਿਚਾਣ ਰਮਨਦੀਪ ਸਿੰਘ ਪੁੱਤਰ ਜਸਕਰਨ ਸਿੰਘ , ਗੁਰਮੀਤ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਗੋਬਿਦ ਪੁੱਤਰ ਬੀਰੂ ਵੱਜੋ ਹੋਈ ਹੈ। ਜਿੰਨ੍ਹਾਂ ਨੂੰ ਗ੍ਰਿਫਤਾਰ ਕਰਕੇ ਜ਼ੇਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆ ਖਿਲਾਫ ਧਾਰਾਂ 366 ਏ,ਪਾਸਕੋ ਐਕਟ 8 ,2012 ,363 ਅਤੇ 376 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਦੋਸ਼ੀ ਜੁਡੀਸ਼ੀਅਲ ਰਿਮਾਂਡ ਤੇ 14 ਦਿਨਾਂ ਤੱਕ ਭੇਜ ਦਿੱਤੇ ਹਨ।
Comments
Post a Comment