ਗੁਰੂ ਰਾਮਦਾਸ ਲੰਗਰ ਵਿੱਚ ਹਲਵਾਈ ਉਬਲਦੇ ਕੜਾਹੇ ਵਿੱਚ ਡਿੱਗਾ, ਹਾਲਤ ਨਾਜੁਕ


ਹਲਵਾਈ ਦੇ ਇਲਾਜ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ- ਮੈਨੇਜਰ ਸੁਲੱਖਣ ਸਿੰਘ
    ਅੰਮ੍ਰਿਤਸਰ ....ਹਰ ਰੋਜ਼ ਲੱਖਾਂ ਦੀ ਤਦਾਦ ਵਿੱਚ ਲੋਕਾਂ ਨੂੰ ਲੰਗਰ ਛਕਾਉਣ ਵਾਲੇ ਗੁਰੂ ਰਾਮਦਾਸ ਲੰਗਰ ਵਿੱਚ ਉਸ ਵੇਲੇ ਇੱਕ ਹਲਵਾਈ ਮਿੱਠੀ ਚਾਸ਼ਨੀ ਦੇ ਕੜਾਹੇ ਵਿੱਚ ਡਿੱਗ ਪਿਆ ਜਦੋ ਉਹ ਖੀਰ ਵਿੱਚ ਮਿੱਠਾ ਪਾਉਣ ਲਈ ਖੰਡ ਦੀ ਚਾਸਨੀ ਤਿਆਰ ਕਰ ਰਿਹਾ ਸੀ ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਪਰ ਡਾਕਟਰਾਂ ਵੱਲੋ ਜਦੋ ਜਹਿਦ ਜਾਰੀ ਹੈ।
      ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋ ਚਰਨਜੀਤ ਸਿੰਘ ਨਾਮੀ ਵਿਅਕਤੀ ਗੁਰੂ ਰਾਮਦਾਸ ਲੰਗਰ ਵਿੱਚ ਹਲਵਾਈ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਉਸ ਦੁਆਰਾ ਤਿਆਰ ਕੀਤਾ ਲਜ਼ੀਜ ਲੰਗਰ ਸੰਗਤਾਂ ਪੰਗਤ ਵਿੱਚ ਬੈਠ ਤੇ ਬੜੇ ਅਨੰਦ ਨਾਲ ਛੱਕਦੀਆ ਹਨ। ਚਰਨਜੀਤ ਸਿੰਘ ਨੇ ਰੋਜਮਰਾ ਦੀ ਤਰ੍ਵਾ ਪਹਿਲਾਂ ਖੀਰ ਬਣਾਈ ਤੇ ਫਿਰ ਉਸ ਵਿੱਚ ਖੰਡ ਪਾਉਣ ਲਈ ਚਾਸਨੀ ਤਿਆਰ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਕੜਾਹੇ ਵਿੱਚ ਜਾ ਡਿੱਗਾ । ਉਸ ਨੂੰ ਕੋਲ ਖੜੇ ਸੇਵਾਦਾਰ ਨੇ ਤੁਰੰਤ ਬਾਹਰ ਕੱਢਿਆ ਤੇ ਐਬਲੈਂਸ ਰਾਹੀ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਪਹੁੰਚਾਇਆ ਜਿਥੇ ਉਸਦੀ ਹਾਲਤ ਨਾਜਕ ਬਣੀ ਹੋਈ ਹੈ।
      ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਸੁਲੱਖਣ ਸਿੰਘ ਨੇ ਦੱਸਿਆ ਕਿ ਪੈਰ ਫਿਸਲਣ ਨਾਲ ਚਰਨਜੀਤ ਸਿੰਘ ਚਾਸਨੀ ਵਾਲੇ ਉਬਲਦੇ ਕੜਾਹੇ ਵਿੱਚ ਜਾ ਡਿੱਗਾ ਤੇ ਉਸ ਸਮੇਂ ਉਸ ਕੋਲੋ ਇੱਕ ਹੋਰ ਸੇਵਾਦਾਰ ਖੜਾ ਸੀ। ਉਹਨਾਂ ਦੱਸਿਆ ਕਿ ਚਰਨਜੀਤ ਸਿੰਘ ਹਿੰਮਤ ਕਰਕੇ ਕੜਾਹੇ ਵਿੱਚ ਖੜਾ ਹੋ ਗਿਆ ਤੇ ਕੋਲ ਸੇਵਾਦਾਰ ਨੇ ਉਸ ਨੂੰ ਪੂਰੇ ਜੋਰ ਨਾਲ ਬਾਹਰ ਖਿੱਚ ਲਿਆ ਤੇ ਘਟਨਾ ਚੰਦ ਸੈਕਿੰਡਾਂ ਵਿੱਚ ਹੀ ਵਾਪਰ ਗਈ। ਉਹਨਾਂ ਕਿਹਾ ਕਿ ਜਦੋ ਉਹਨਾਂ ਨੂੰ ਪਤਾ ਲੱਗਾ ਤੇ ਸਾਰਾ ਸਟਾਫ ਘਟਨਾ ਸਥਾਨ ਵੱਲ ਭੱਜਾ ਤੇ ਚਰਨਜੀਤ ਸਿੰਘ ਨੂੰ ਸੰਭਾਲਿਆ ਗਿਆ। ਉਹਨਾਂ ਦੱਸਿਆ ਕਿ ਚਰਨਜੀਤ ਸਿੰਘ ਦੀ ਹਿੰਮਤ ਦੀ ਦਾਦ ਨਹੀ ਦਿੱਤੀ ਜਾ ਸਕਦੀ ਕਿਉਕਿ ਇੰਨਾ ਵੱਡਾ ਭਾਣਾ ਵਰਤੇ ਜਾਣ ਤੋ ਬਾਅਦ ਵੀ ਉਹ ਖੁਦ ਚੱਲ ਕੇ ਐਬੂਲੈਸ ਵਿੱਚ ਬੈਠ ਤੇ ਉਸ ਵਿੱਚੋ ਉਤਰ ਖੁਦ ਹੀ ਹਸਪਤਾਲ ਦੇ ਬੈਡ ਤੱਕ ਗਿਆ ਪਰ ਕੁਝ ਸਮੇਂ ਬਾਅਦ ਸੜਨ ਦਾ ਅਸਰ ਹੋਣ ਲੱਗਾ ਪਰ ਫਿਰ ਵੀ ਉਸ ਦੇ ਹੌਸਲੇ ਬੁਲੰਦ ਹਨ। ਉਹਨਾਂ ਕਿਹਾ ਕਿ ਡਾਕਟਰਾਂ ਦੀ ਇੱਕ ਟੀਮ ਉਸ ਦੀ ਨਿਗਰਾਨੀ ਕਰ ਰਹੀ ਤੇ ਉਸ ਦੇ ਦਿਲ ਦੀ ਧੜਕਣ ਤੋ ਹੋਰ ਲੋੜੀਦੀ ਮਸ਼ੀਨਰੀ ਨਾਲ ਚੈਂਕ ਅੱਪ ਕਰਨ ਦਾ ਕਾਰਜ  ਲਗਾਤਾਰ ਜਾਰੀ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ 48 ਘੰਟੇ ਬਾਅਦ ਮਰੀਜ਼ ਦੀ ਅਸਲ ਸਥਿਤੀ ਦਾ ਪਤਾ ਲੱਗੇਗਾ,  ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰ ਕਿਰਪਾਲ ਸਿੰਘ ਬਡੂੰਗਰ ਦੇ ਆਦੇਸ਼ ਹਨ ਕਿ ਇਲਾਜ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀ ਆਉਣੀ ਚਾਹੀਦੀ ਤੇ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਗੁਰੂ ਸਾਹਿਬ ਇਸ ਘਰ ਦੇ ਅਨਿਨ ਭਗਤ ਤੇ ਸੇਵਾਦਾਰ ਨੂੰ ਜਰੂਰ ਜੀਵਨ ਦਾਨ ਦੇਣਗੇ। ਚਰਨਜੀਤ ਸਿੰਘ ਦੀ ਉਮਰ 45 ਸਾਲ ਦੇ ਕਰੀਬ ਹੈ ਤੇ ਉਹ ਅੰੱਿਮ੍ਰਤਸਰ ਦੇ ਹੀ ਇਲਾਕਾ ਕੋਟ ਮਿੱਤ ਸਿੰਘ ਦਾ ਰਹਿਣ ਵਾਲਾ ਹੈ.

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ