ਅਮਿਤ ਸ਼ਾਹ ਦੀ ਆਮਦਨ ਬੁਲਟ ਟ੍ਰੇਨ ਦੀ ਰਫਤਾਰ ਨਾਲ ਵਧੀ


ਬੇਸ਼ਕ ਭਾਰਤ ਵਿਚ ਕਿਸਾਨ ਕਰਜ਼ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਖਤ ਮਿਹਨਤ ਕਰਨ ਤੇ ਵੀ ਕੁਝ ਨਹੀ ਬਚਦਾ ਪਰ ਰਾਜਨੀਤਕ ਲੀਡਰਾਂ ਦੀ ਆਮਦਨ ਬੁਲਟ ਟ੍ਰੇਨ ਦੀ ਸਪੀਡ ਨਾਲ ਅੱਗੇ ਵਧ ਰਹੀ ਹੈ। ਇਸ ਦਾ ਖੁਲਾਸਾ ਟਾਈਮਜ਼ ਆਫ ਇੰਡੀਆਂ 'ਚ ਪ੍ਰਕਾਸ਼ਤ ਹੋਈ ਇਕ ਰਿਪੋਰਟ ਵਿਚ ਹੋਇਆ ਹੈ। ਰਿਪੋਰਟ ਮੁਤਾਬਕ 2012 ਵਿਚ ਉਨ੍ਹਾਂ ਅਚਲ ਜਾਇਦਾਦ ਜਿੱਥੇ 1ਕਰੋੜ 90 ਲੱਖ ਸੀ ਉਹ 19 ਕਰੋੜ ਹੋ ਗਈ ਹੈ। ਇਹ ਬਿਊਰਾ ਉਨ੍ਹਾਂ ਨੇ ਰਾਜ ਸਭਾ ਚੋਣ ਵੇਲੇ ਐਫੀਡੇਵਡ 'ਚ ਦਿੱਤਾ ਸੀ। ਪਿੱਛਲੇ ਪੰਜ ਵਰਿਆਂ ਦੌਰਾਨ ਉਨ੍ਰਾਂ ਦੀ ਅਤੇ ਉਨ੍ਹਾਂ ਦੀ ਪਤਨੀ ਦੀ ਆਮਦਨ ਬੁਲਟ ਟ੍ਰੇਨ ਦੀ ਸਪੀਡ ਨਾਲ ਵਧੀ ਕਹਿਣ ਦਾ ਭਾਵ ਹੈ ਕਿ ਉਨ੍ਹਾਂ ਦੀ ਆਮਦਨ 300 ਫੀਸਦ ਦੀ ਰਫਤਾਰ ਨਾਲ ਵਧੀ । ਜਿੱਥੇ ਉਨ੍ਹਾਂ ਦੀ ਆਮਦਨ 2012 ਵਿਚ ਕੁਲ ਸੰਪਤੀ 8 ਕਰੋੜ 54 ਲੱਖ ਸੀ ਉਹ 2017 ਵਿਚ ਵਧਕੇ 34 ਕਰੋੜ 31 ਲੱਖ ਹੋ ਗਈ। ਇਸ ਸਾਫ ਸਿੱਧ ਹੁੰਦਾ ਹੈ ਕਿ ਅੱਛੇ ਦਿਨ ਤਾਂ ਮੋਦੀ ਦੇ ਯਾਰਾ ਬੇਲੀਆਂ ਦੇ ਆਏ ਹੈਨ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ