ਰਾਤ ਸਮੇਂ ਸਰਕਾਰੀ ਫੌਨ ਦੀ ਟਰਨ ਟਰਨ ਬੰਦ

ਰਾਤ ਸਮੇਂ ਸਰਕਾਰੀ ਫੌਨ ਦੀ ਟਰਨ ਟਰਨ ਬੰਦ
ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦਾ ਪਾਵਰਕੌਮ ਵਿਭਾਗ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਪੰਜਾਬ ਸਰਕਾਰ ਵੱਲੋਂ ਸਾਰੇ ਹੀ ਵਿਭਾਗਾ ਨੂੰ ਇਹ ਨਿਰਦੇਸ ਦਿੱਤੇ ਗਏ ਸਨ ਕਿ ਜੋ ਸਰਕਾਰੀ ਨੰਬਰ ਅਧਿਕਾਰੀਆਂ ਜਾ ਕਰਮਚਾਰੀਆ ਕੋਲ ਹਨ ਉਹ ਚੌਵੀਂ ਘੰਟੇ ਚਾਲੂ ਰੱਖੇ ਜਾਣ ਤਾਂ ਜੋ ਆਮ ਜਨਤਾਂ ਨੂੰ ਕੋਈ ਦਿੱਕਤ ਨਾ ਆਵੇ ਪਰ ਸ਼ਾਇਦ ਇਨ੍ਹਾਂ ਹੁਕਮਾਂ ਦਾ ਪਾਵਰਕੌਮ ਵਿਭਾਗ ਤੇ ਕੋਈ ਅਸਰ ਨਹੀ ਹੋ ਰਿਹਾ । ਇਸ ਦੀ ਪੜਤਾਲ ਸਮੇਂ ਪੰਜਾਬੀ ਜਾਗਰਣ ਵੱਲੋਂ ਗਿਦੜਬਾਹਾ ਦੇ ਮਧੀਰ ਗਰਿਡ 'ਚ ਰਾਤ 2 ਵਜੇ ਸਰਕਾਰੀ ਨੰਬਰਾਂ ਤੇ ਫੌਨ ਕੀਤਾ ਗਿਆ ਤਾਂ ਅੱਗੋ ਫੌਨ ਬੰਦ ਆ ਰਿਹਾ ਸੀ। ਦਰਅਸਲ ਪਿੰਡ ਗੁਰੂਸਰ ਦੇ ਖੇਤਾਂ ਨੂੰ  ਮਧੀਰ ਗਰਿਡ 'ਚ ਮੋਟਰਾਂ ਦੀ ਸਪਲਾਈ ਮਿਲਦੀ ਹੈ। ਕੁਝ ਕਿਸਾਨਾਂ ਦਾ ਕਹਿਣਾ ਸੀ ਕਿ ਕਈ ਵਾਰ ਜਦ ਰਾਤ ਸਮੇਂ ਲਾਈਟ 'ਚ ਫਾਲਟ ਪੈ ਜਾਦਾ ਹੈ ਤਾਂ ਗਰਿਡ ਦਾ ਸਰਕਾਰੀ ਨੰਬਰ ਲਾਇਆ ਜਾਦਾ ਹੈ ਤਾਂ ਉਹ ਬੰਦ ਰਹਿੰਦਾ ਹੈ। ਜਿਸ ਕਾਰਨ ਸਾਨੂੰ ਮੁਸ਼ਕਿਲ ਆਉਦੀ ਹੈ।ਉਨ੍ਹਾਂ ਕਿਹਾ ਕਿ ਨੰਬਰ ਬੰਦ ਹੋਣ ਕਾਰਨ ਸਾਨੂੰ ਸਵੇਰ ਤਕ ਉਡੀਕ ਕਰਨੀ ਪੈਦੀ ਹੈ ਅਤੇ ਫੇਰ ਹੀ ਲਾਈਟ ਬਾਰੇ ਪਤਾ ਚਲਦਾ। ਇਸ ਸਬੰਧੀ ਜਦ ਰਾਤ ਸਮੇਂ ਐਸ ਡੀ ਓ ਗਿਦੜਬਾਹਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਈ ਵਾਰ ਰਿੰਗ ਜਾਣ ਤੇ ਫੌਨ ਰਸੀਵ ਹੀ ਨਹੀ ਕੀਤਾ ਗਿਆ। ਜਦ ਹੈਲਪਲਾਈਨ ਨੰਬਰ 1012 ਤੇ ਕਾਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲਾਈਟ ਦਾ ਫਾਲਟ ਅੱਧੇ ਘੰਟੇ 'ਚ ਕੱਢ ਦਿੱਤਾ ਜਾਵੇਗਾ। ਪਰ ਕਿਸਾਨਾਂ ਨੇ ਦੱਸਿਆ ਕਿ ਲਾਈਟ 'ਚ ਫਾਲਟ ਕੱਢਣ ਤੇ ਪਾਵਰਕੌਮ ਨੂੰ 12 ਘੰਟੇ ਦਾ ਸਮਾਂ ਲੱਗ ਗਿਆ। ਜਦ ਉਕਤ ਮਾਮਲੇ ਸਬੰਧੀ ਐਸ ਡੀ ਓ ਗਿਦੜਬਾਹਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪੜਤਾਲ ਕੀਤੀ ਜਾਵੇਗੀ ਅਤੇ ਫੌਨ ਚਾਲੂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦਿੱਕਤ ਆਉਦੀ ਹੈ ਤਾਂ ਕਿਸਾਨ 1912 ਹੈਲਪਲਾਈਨ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਹੁਣ ਦੇਖਣਾ ਹੋਵੇਗਾ ਕਿ ਪਾਵਰਕੌਮ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਜਾ ਨਹੀ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------