ਸੂਬਾ ਸਕੱਤਰ ਕਾਉਣੀ ਨੇ ਖੇਡ ਸਿਖਲਾਈ ਸੈਂਟਰ ਦਾ ਉਦਘਾਟਨ ਕਰਿਆ

ਸੂਬਾ ਸਕੱਤਰ ਕਾਉਣੀ ਨੇ ਖੇਡ ਸਿਖਲਾਈ  ਸੈਂਟਰ ਦਾ ਉਦਘਾਟਨ ਕਰਿਆ
ਐਥਲੈਟਿਕਸ ਅਤੇ ਕੁਸ਼ਤੀ ਦੀ ਦਿੱਤੀ ਜਾਵੇਗੀ ਕੋਚਿੰਗ-ਕਾਉਣੀ
ਰਣਜੀਤ ਸਿੰਘ ਗਿੱਲ

ਦੋਦਾ(ਸ੍ਰੀ ਮੁਕਤਸਰ ਸਾਹਿਬ) ਨਸ਼ਿਆਂ ਦੇ ਦੈਂਤ ਨੂੰ ਜੜ੍ਹੋ ਖਤਮ ਕਰਨ ਲਈ ਸੂਬਾ ਸਰਕਾਰ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਜਿਸਦੇ ਫਲਸਰੂਪ ਨਸ਼ਾ ਵੇਚਣ ਅਤੇ ਸਪਲਾਈ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸੂਬਾ ਸਕੱਤਰ ਕਾਂਗਰਸ ਕਮੇਟੀ ਨਰਿੰਦਰ ਸਿੰਘ ਕਾਉਣੀ ਨੇ ਕਾਉਣੀ ਪਿੰਡ 'ਚ ਮੁਫਤ ਖੇਡ ਸਿਖਲਾਈ ਸੈਂਟਰ ਦਾ ਉਦਘਾਟਨ ਰੀਬਨ ਕੱਟ ਕੇ ਕਰਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਸਿਖਲਾਈ ਸੈਂਟਰ 'ਚ ਐਥਲੈਟਿਕਸ ਅਤੇ ਕੁਸ਼ਤੀ ਦੀ ਟ੍ਰੇਨਿੰਗ ਮਾਹਿਰ ਕੋਚਾਂ ਵੱਲੋਂ ਨੌਜਵਾਨਾਂ ਨੂੰ ਦਿੱਤੀ ਜਾਇਆ ਕਰੇਗੀ ਅਤੇ ਨੌਜਵਾਨਾਂ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕੀਤੀਆ ਜਾਣਗੀਆ। ਉਨ੍ਹਾਂ ਕਿਹਾ ਕਿ ਸਾਡਾ ਮਕਸ਼ਦ ਹੈ ਕਿ ਨੌਜਵਾਨ ਖੇਡਾਂ ਨਾਲ ਜੁੜਕੇ ਨਸ਼ਿਆ ਵਰਗੀ ਅਲਾਮਤ ਤੋਂ ਬਚਣ ਅਤੇ ਵਧੀਆਂ ਜਿੰਦਗੀ ਬਤੀਤ ਕਰਨ ਕਿਉਕਿ ਸਿਹਤਮੰਦ ਨੌਜ਼ਵਾਨ ਹੀ ਦੇਸ਼ ਦਾ ਅਸਲ ਸਰਮਾਇਆ ਹੈ। ਇਸ ਮੌਕੇ ਉਨ੍ਹਾਂ ਨਾਲ ਪਾਲ ਸਿੰਘ ਬਰਾੜ , ਬਲਵਿੰਦਰ ਸਿੰਘ ਵਾਲੀਬਾਲ ਖਿਡਾਰੀ, ਤੋਤਾ ਸਿੰਘ ਮੈਂਬਰ,ਕੰਤਾ ਸਿੰਘ , ਬੰਟੀ ਬਰਾੜ, ਰਾਜਕਰਨ ਸਿੰਘ ਬਰਾੜ, ਡਿਪਟੀ ਸਿੱਧੂ, ਗੁਰਪਿਆਰ ਸਿੰਘ ਬਰਾੜ, ਲੱਖਾ ਸਿੰਘ,ਯਾਦੀ ਬਰਾੜ ਆਦਿ ਮੌਜੂਦ ਸਨ।
ਕੈਪਸ਼ਨ-ਪਿੰਡ ਕਾਉਦੀ ਵਿਖੇ ਖੇਡ ਸਿਖਲਾਈ ਸੈਂਟਰ ਦਾ ਉਦਘਾਟਨ ਕਰਦੇ ਹੋਏ ਨਰਿੰਦਰ ਸਿੰਘ ਕਾਉਣੀ ਸੂਬਾ ਸਕੱਤਰ ਅਤੇ ਹੋਰ ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ