ਕਿਸਾਨ ਨੇ ਨਹਿਰ ਵਿਚ ਛਾਲ ਮਾਰਕੇ ਅਾਤਮਹੱਤਿਅਾ ਕੀਤੀ Get link Facebook X Pinterest Email Other Apps July 01, 2017 ਪਿੰਡ ਕੁਰਾੲੀਵਾਲਾ ਦੇ ਕਿਸਾਨ ਕਰਮਦੀਪ ਸਿੰਘ ਨੇ ਕਰਜ਼ੇ ਤੋ ਤੰਗ ਅਾ ਕੇ ਅਾਤਮਹੱਤਿਅਾ ਕਰ ਲੲੀ ਦੱਸਦੇ ਹਨ ਕਿ ਕਿਸਾਨ ਛੇ ਲੱਖ ਦਾ ਕਰਜਾੲੀ ਸੀ... Get link Facebook X Pinterest Email Other Apps Comments
ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ July 30, 2017 ਦੋਦਾ(ਸ੍ਰੀ ਮੁਕਤਸਰ ਸਾਹਿਬ)- ਬੀਤੀ ਰਾਤ ਦੋਦਾ ਤੋ ਸੁਰਗਾਪੁਰੀ ਕੋਠਿਆਂ ਨੂੰ ਜਾਦੀ ਸੜਕ ਤੇ ਬਿਜਲੀ ਗਰਿੱਡ ਨੇੜੇ ਉਸ ਵਕਤ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਦ ਸਕੌਡਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਚ ਸੀ ਰਘਬੀਰ ਸਿੰਘ ਪੁਲਸ ਚੌਕੀ ਦੋਦਾ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਆਦੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਜਦ ਆਪਣੀ ਸਕੌਡਾ ਕਾਰ ਨੰਬਰ ਡੀ ਐਲ 8 ਸੀ ਐਨ ਏ 2801 ਤੇ ਆਪਣੇ ਖੇਤ ਕੰਮ ਕਰਦੇ ਵੀਰ ਸਿੰਘ ਦੀ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਕਾਰ ਸੜਕ ਦੇ ਨਾਲ ਬਣੀ ਪੁਲੀ ਨਾਲ ਟਕਰਾ ਗਈ ਜਿਸ ਨਾਲ ਉਹ ਬੇਕਾਬੂ ਹੋ ਗਈ ਅਤੇ ਉਸ ਤੋ ਬਾਅਦ ਉਹ ਕਾਰ ਸ਼ਫੈਦੇ ਦੇ ਰੁੱਖਾ 'ਚ ਜਾ ਵੱਜੀ ਜਿਸ ਕਾਰਨ ਚਾਲਕ ਦੀ ਧੜ ਸਰੀਰ ਨਾਲੋ ਵੱਖ ਹੋ ਗਈ ਅਤੇ ਮੌਕੇ ਤੇ ਹੀ ਮੌਤ ਗਈ। ।ਪੁਲਸ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਕਤਸਰ 'ਚ ਲਾਸ਼ ਦਾ ਪੋਸਟਮਾਰਟਨ ਕਰਨ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ। ਕੈਪਸ਼ਨ-ਹਾਦਸੇ ਦਾ ਸ਼ਿਕਾਰ ਹੋਈ ਸਕੌਡਾ ਕਾਰ ਦਾ ਦ੍ਰਿਸ਼। Read more
ਥਾਣੇ ਚੋ ਦੋ ਏ.ਕੇ 47 ਗਾਇਬ: ਹੁਣ 20 ਸਾਲ ਪੁਰਾਣੇ ਪੁਲਿਸ ਮੁਲਾਜਮਾਂ ਦੀ ਪਵੇਗੀ ਪੇਸ਼ੀ June 30, 2017 ਕਰਤਾਰਪੁਰ ਥਾਣਾ ਦੇ ਮਾਲਖਾਨੇ ਵਿੱਚੋਂ ਗੁੰਮ ਹੋਈਆਂ ਦੋ ਏ.ਕੇ. 47 ਰਾਈਫਲਾਂ ਨੇ ਪੰਜਾਬ ਪੁਲੀਸ ਨੂੰ ਭਾਜੜ ਪਾ ਦਿੱਤੀ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਨੇ ਰਾਈਫਲਾਂ ਗੁੰਮ ਹੋਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ। ਪੰਜਾਬ ਪੁਲੀਸ ਦੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਕੋਲੋਂ ਦੋ ਏ.ਕੇ. 47 ਰਾਈਫਲਾਂ ਮਿਲਣ ਤੋਂ ਬਾਅਦ ਸਾਰੇ ਥਾਣਿਆਂ ਦੇ ਮਾਲਖਾਨਿਆਂ ਵਿੱਚ ਹਥਿਆਰ ਚੈੱਕ ਕਰਨ ਦੇ ਹੁਕਮ ਹੋਏ ਸਨ। ਇਸ ਤਹਿਤ ਪੁਲੀਸ ਵੱਲੋਂ ਸੂਬੇ ਦੇ ਸਾਰੇ ਮਾਲਖਾਨਿਆਂ ਵਿੱਚ ਪਏ ਹਥਿਆਰਾਂ ਬਾਰੇ ਜਾਂਚ ਕੀਤੀ ਜਾ ਰਹੀ ਸੀ ਕਿ ਕਰਤਾਰਪੁਰ ਦੇ ਮਾਲਖਾਨੇ ’ਚੋਂ ਰਾਈਫਲਾਂ ਗੁੰਮ ਹੋਣ ਬਾਰੇ ਪਤਾ ਲੱਗਿਆ। ਸੂਤਰਾਂ ਅਨੁਸਾਰ ਥਾਣਾ ਕਰਤਾਰਪੁਰ ਵਿੱਚੋਂ ਗੁੰਮ ਹੋਈਆਂ ਇਨ੍ਹਾਂ ਏ.ਕੇ. 47 ਰਾਈਫਲਾਂ ਨੂੰ ਇੰਦਰਜੀਤ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਕਿਉਂਕਿ ਇੰਦਰਜੀਤ ਸਿੰਘ ਥਾਣਾ ਕਰਤਾਰਪੁਰ ਵਿੱਚ ਤਾਇਨਾਤ ਰਹੇ ਸਨ, ਪਰ ਜ਼ਿਲ੍ਹਾ ਪੁਲੀਸ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੀਆਂ ਰਾਈਫਲਾਂ ਥਾਣਾ ਕਰਤਾਰਪੁਰ ਵਿੱਚੋਂ ਗੁੰਮ ਹੋਈਆਂ ਸਨ, ਉਹ ਇੰਦਰਜੀਤ ਸਿੰਘ ਕੋਲੋਂ ਬਰਾਮਦ ਹੋਈਆਂ ਰਾਈਫਲਾਂ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਦੱਸਿਆ ਕਿ ਥਾਣਾ ਕਰਤਾਰਪੁਰ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਏ. ਕੇ. 47 ਗੁੰਮ ਹੋਣ ਦਾ ਕੇਸ ਦਰਜ ਕਰ ਲਿਆ ਹੈ। ਇਹ ਰਾਈਫਲਾਂ 20 ਸਾਲ ਪਹਿਲਾਂ ਗੁੰਮ ਹੋਈਆਂ ਸਨ, ਇਸ ਲਈ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਥਾਣੇਦਾ... Read more
ਇਕ ਕੁੱਤੇ ਨੂੰ ਦੂਸਰੇ ਕੁੱਤੇ ਦੀ ਹੱਤਿਆ ਲਈ ਮੌਤ ਦੀ ਸਜ਼ਾ June 10, 2017 ਇਕ ਕੁੱਤੇ ਨੂੰ ਦੂਸਰੇ ਕੁੱਤੇ ਦੀ ਹੱਤਿਆ ਲਈ ਮੌਤ ਦੀ ਸਜ਼ਾ ਤੁਸੀਂ ਮੌਤ ਦੀ ਸਜ਼ਾ ਪਾਏ ਕਿਸੇ ਵਿਅਤਕੀ ਦੇ ਬਰੀ ਹੋਣ ਦੀ ਖ਼ਬਰ ਤਾਂ ਸੁਣੀ ਹੋਵੇਗੀ ਪਰ ਅਜੀਬੋ-ਗਰੀਬ ਮਾਮਲੇ 'ਚ ਅਮਰੀਕਾ ਦੇ ਮਿਸ਼ਿਗਨ ਪ੍ਰਾਂਤ ਦੀ ਇਕ ਅਦਾਲਤ ਨੇ ਇਕ ਕੁੱਤੇ ਨੂੰ ਦੂਸਰੇ ਕੁੱਤੇ ਦੀ ਹੱਤਿਆ ਲਈ ਮੌਤ ਦੀ ਸਜ਼ਾ ਸੁਣਾਈ ਪਰ ਬਾਅਦ 'ਚ ਮਾਰੇ ਗਏ ਕੁੱਤੇ ਨਾਲ ਉਸ ਦਾ ਡੀ ਐੱਨ ਏ ਟੈਸਟ ਦਾ ਮਿਲਾਨ ਨਾ ਹੋਣ 'ਤੇ ਉਸ ਨੂੰ ਬਰੀ ਕਰ ਦਿੱਤਾ। ਇਹ ਮਾਮਲਾ ਮਿਸ਼ਿਗਨ ਪ੍ਰਾਂਤ ਦਾ ਹੈ ਜਿਥੇ 'ਜੇਬ' ਨਾਂਅ ਦੇ ਕੁੱਤੇ 'ਤੇ ਗੁਆਂਢ ਘਰ 'ਚ ਰਹਿਣ ਵਾਲੇ 'ਵਲਾਡ' ਨਾਂਅ ਦੇ ਕੁੱਤੇ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਪਰ ਕਈ ਹਫਤਿਆਂ ਤੱਕ ਮੌਤ ਦੀ ਸਜ਼ਾ 'ਤੇ ਰਹਿਣ ਤੋਂ ਬਾਅਦ ਉਹ ਬਰੀ ਹੋ ਕੇ ਆਪਣੇ ਮਾਲਕ ਦੇ ਕੋਲ ਵਾਪਸ ਪਰਤ ਆਇਆ। ਮਸ਼ਿਗਨ ਦੇ ਡੇਟਰੋਇਟ ਸ਼ਹਿਰ ਤੋਂ 50 ਮੀਲ ਦੂਰ ਉੱਤਰ ਪੂਰਬ 'ਚ ਸੇਂਟ ਕਲੇਅਰ ਟਾਊਨਸ਼ਿਪ 'ਚ 24 ਅਗਸਤ ਨੂੰ ਵਲਾਡ ਦੀ ਮ੍ਰਿਤਕ ਮਿਲਿਆ ਅਤੇ ਜੇਬ ਨੂੰ ਉਸ ਦੇ ਨਜ਼ਦੀਕ ਖੜਾ ਵੇਖਿਆ ਗਿਆ ਸੀ। ਵਲਾਡ ਦੇ ਸਰੀਰ 'ਤੇ ਮਿਲੇ ਖੂਨ ਨਾਲ ਕਰਵਾਏ ਗਏ ਡੀ ਐਨ ਏ ਟੈਸਟ ਨਾਲ ਜੇਬ ਨਿਰਦੋਸ਼ ਪਾਇਆ ਗਿਆ, ਜਿਸ ਨੂੰ ਬਰੀ ਕਰ ਦਿੱਤਾ ਗਿਆ। Read more
Comments
Post a Comment