ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਪੁਲਸ ਨਸ਼ਿਆ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦ ਕੋਟਭਾਈ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 19 ਕਿਲੋ ਚੂਰਾ ਪੋਸਤ,150 ਲੀਟਰ ਕੱਚੀ ਸ਼ਰਾਬ ,ਪੰਜ ਗ੍ਰਾਮ ਹੈਰੋਇਨ ਸਣੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਕੋਟਭਾਈ ਥਾਣਾ ਦੇ ਐਸ ਐਚ ਓ ਪਰਮਜੀਤ ਕੁਮਾਰ ਨੇ ਦੱਸਿਆ ਕਿ ਏ ਐਸ ਆਈ ਅਮਰੀਕ ਸਿੰਘ ਨੇ ਕੋਟਭਾਈ ਰੁਖਾਲਾ ਸੜਕ ਤੇ ਚੌਕ 'ਚ ਨਾਕਾਬੰਦੀ ਕੀਤੀ ਹੋਈ ਸੀ, ਜਦ ਦੋ ਮੋਟਰਸਾਈਕਲਾ ਤੇ ਸਵਰ ਵਿਅਕਤੀਆਂ ਨੂੰ ਰੋਕ ਤਲਾਸੀ ਲਈ ਗਈ ਤਾਂ ਉਨ੍ਹਾਂ ਕੋਲੋ 5 ਗ੍ਰਾਂਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਹਿਚਾਣ ਜਗਸ਼ੀਰ ਰਾਮ ਪੁੱਤਰ ਨਾਭਾ ਰਾਮ ਵਾਸੀ ਕੱਖਾਂਵਾਲੀ ਤੇ ਪ੍ਰਦੀਪ ਕੁਮਾਰ ਪੁੱਤਰ ਰਾਮ ਲਾਲ ਵਾਸੀ ਲਾਲ ਵੱਜੋ ਹੋਈ ਹੈ। ਦੋਹਾ ਦੋਸ਼ੀਆਂ ਨੂੰ ਮੋਟਰਸਾਈਕਲ ਸਮੇਤ ਗਿਫਤਾਰ ਕਰਕੇ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਏ ਐਸ ਆਈ ਬੱਗਾ ਸਿੰਘ ਦੀ ਅਗਵਾਈ 'ਚ ਲੁਹਾਰਾ ਸੁਖਣਾ ਸੜਕ ਤੇ ਨਾਕੇਬੰਦੀ ਕੀਤੀ ਹੋਈ ਸੀ ਜਿੱਥੇ ਦੋ ਵਿਅਕਤੀ ਪੈਦਲ ਆ ਰਹੇ ਸਨ ਜਿੰਨਾਂ ਕੋਲ ਵੱਖ-ਵੱਖ ਥੈਲੇ ਫੜੇ ਹੋਏ ਸਨ ਅਤੇ ਉਹ ਪੁਲਸ ਨੂੰ ਵੇਖਕੇ ਦੂਜੇ ਪਾਸੇ ਭੱਜਣ ਲੱਗੇਤਾਂ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਦ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲ 19 ਕਿੱਲੋ ਚੂਰਾਂ ਪੋਸਤ ਬਰਾਮਦ ਹੋਇਆ,ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਆਪਣੀ ਪਹਿਚਾਣ ਗਗਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਾਉਣੀ ਵੱਜੋ ਹੋਈ ਹੈ। ਉਧਰ ਮਧੀਰ ਪਿੰਡ 'ਚ ਗੁਪਤ ਸੂਚਨਾ ਦੇ ਅਧਾਰ ਤੇ ਹੌਲਦਾਰ ਅਮਰੀਕ ਸਿੰਘ ਪਨੇ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕੁਲਦੀਪ ਸਿੰਘ ਪੁੱਤ ਗੁਰਜੰਟ ਸਿੰਘ ਵਾਸੀ ਮਧੀਰ ਦੇ ਘਰ ਛਾਪੇਮਾਰੀ ਕੀਤੀ ਤਾਂ ਉਕਤ ਵਿਅਕਤੀ ਘਰੋਂ ਫਰਾਰ ਹੋ ਗਿਆ ਅਤੇ ਉਸਦੇ ਘਰ ਤੋਂ 150 ਲੀਟਰ ਕੱਚੀ ਸ਼ਰਾਬ ਅਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਸਮਾਨ ਫੜਿਆ ਗਿਆ । ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਉਕਤ ਵਿਅਕਤੀਆਂ ਖਿਲਾਫ ਮਾਮਲੇ ਦਰਜ਼ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਦੀ ਜਾ ਰਹੀ ਹੈ।
Comments
Post a Comment