ਪਾਣੀ ਸਪਲਾਈ ਤੋ ਪਹਿਲਾ ਹੀ ਬਹੁਕਰੋੜੀ ਜਲ ਘਰ ਦੀ ਸਟੋਰ ਟੈਂਕ ਨੇ ਤੋੜਿਆ ਦਮ

ਜਲ ਘਰ ਦੇ ਸਟੋਰ ਟੈਂਕ ਦੀ ਦੀਵਾਰ ਮਾਮੁਲੀ ਬਾਰਸ਼ ਨਾਲ ਰੁੜੀ

ਰਣਜੀਤ ਸਿੰਘ ਗਿੱਲ
ਪਿੰਡ ਗੁਰੂਸਰ ਵਿਖੇ ਕਰੀਬ 3 ਕਰੋੜ ਦੀ ਲਾਗਤ ਨਾਲ ਦੋ ਪਾਣੀ ਸਟੋਰ ਟੈਂਕੀਆਂ ਅਤੇ ਤਿੰਨ ਟੈਂਕਾ ਦਾ ਨਿਰਮਾਣ ਮਹਿਜ ਕੁਝ ਸਮਾਂ ਪਹਿਲਾ ਹੀ ਕੀਤਾ ਗਿਆ ਹੈ। ਬਾਦੀਆਂ ਰੋਡ ਤੇ ਅਨਾਜ ਮੰਡੀ ਕੋਲ ਬਣੇ ਜਲ ਘਰ ਦੀ ਪਾਣੀ ਸਟੋਰ ਟੈਂਕੀ ਬੀਤੇ ਦਿਨੀ ਹੋਈ ਮਾਮੁਲੀ ਬਾਰਸ਼ ਨਾਲ ਹੀ ਰੁੜ ਗਈ ਹੈ। ਇੱਥੇ ਅਜ ਪੰਜਾਬੀ ਜਾਗਰਣ ਵੱਲੋਂ ਪਿੰਡ ਵਾਸੀਆਂ ਦੀ ਸੂਚਨਾ ਮਿਲਣ ਤੋ ਬਾਅਦ ਜਾਇਜਾ ਲਿਆ ਅਤੇ ਇਸ ਬਹੁਕਰੋੜੀ ਪ੍ਰਜੈਕਟ ਦੀ ਜਮੀਨੀ ਹਕੀਕਤ ਵੇਖੀ ਗਈ ਜੋ ਇਸ ਜਲ ਘਰ ਦੇ ਨਿਰਮਾਣ 'ਚ ਹੋਏ ਵੱਡੇ ਘਪਲੇ ਨੂੰ ਉਜਾਗਰ ਕਰਦੀ ਹੈ। ਦੱਸਣਯੋਗ ਹੈ ਕਿ ਇਸ ਜਲ ਦਾ ਨਿਰਮਾਣ ਕੁਝ ਸਮਾਂ ਪਹਿਲਾ ਹੀ ਹੋਇਆ ਅਤੇ ਇਸ ਤੋ ਅਜੇ ਪਾਣੀ ਦੀ ਸਪਲਾਈ ਵੀ ਚਾਲੂ ਨਹੀ ਕੀਤੀ ਗਈ ਪਰ ਇਸ ਜਲ ਦੇ ਪਾਣੀ ਸਟੋਰ ਟੈਂਕੀ ਦੀ 30 ਫੁੱਟ ਲੰਮੀ ਦੀਵਾਰ ਥੋੜੀ ਜਿਹੀ ਬਾਰਸ਼ ਨਾਲ ਹੀ ਰੁੜ ਗਈ ਅਤੇ ਇਸ ਟੈਂਕੀ ਦੇ ਹੋਰ ਕਈ ਥਾਈ ਤ੍ਰੇੜਾ ਪਈਆ ਹੋਈਆ ਹਨ ਅਤੇ ਜੋ ਪਾਣੀ ਛੱਡਣ ਤੇ ਡਿੱਗ ਸਕਦੀ ਹੈ। ਜਦ ਇਸ ਸਬੰਧੀ ਐਕਸੀਅਨ ਅਮਰੀਕ ਸਿੰਘ ਜਲ ਸਪਲਾਈ ਮੁਕਤਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸਦੀ ਜਾਚ ਕਰਵਾਈ ਜਾਵੇਗੀ ।
ਪਿੰਡ ਗੁਰੂਸਰ ਵਿਖੇ ਬਹੁਕਰੋੜੀ ਜਲ ਦੀ ਪਾਣੀ ਸਟੋਰ ਟੈਂਕੀ ਦੀ ਕੰਧ ਜੋ ਮਾਮੁਲੀ ਬਾਰਸ਼ ਨਾਲ ਹੀ ਰੁੜ੍ਹ ਗਈ

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ

Mann ki Baat"