ਡਿਫਾਲਟਰ ਕਿਸਾਨ ਹੁਣ ਪੈਨਸ਼ਨ ਤੋ ਵੀ ਹੱਥ ਧੋ ਬੈਠੇ
ਕਿਸਾਨ ਦੀ ਪੈਨਸ਼ਨ ਬੈੱਕ ਨੇ ਵਿਆਜ਼ 'ਚ ਕੱਟੀ
ਰਣਜੀਤ ਸਿੰਘ ਗਿੱਲ
ਦੋਦਾ-ਇਕ ਪਾਸੇ ਕਰਜ ਮੁਆਫੀ ਦਾ ਐਲਾਨ ਕਰਕੇ ਵੱਡੇ ਵੱਡੇ ਇਸ਼ਤਿਹਾਰਾਂ ਰਾਂਹੀ ਸਰਕਾਰ ਆਪਣੀ ਇਸ ਪ੍ਰਾਪਤੀ ਦਾ ਪ੍ਰਸਾਰ ਪ੍ਰਚਾਰ ਜੋਰ ਸ਼ੋਰ ਨਾਲ ਕਰ ਰਹੀ ਹੈ। ਉਥੇ ਹੀ ਦੂਜੇ ਪਾਸੇ ਇਸ ਉਲਟ ਬੈੱਕ ਬਜ਼ੁਰਗ ਕਿਸਾਨਾਂ ਦੀ ਪੈਨਸ਼ਨ ਵਿਆਜ 'ਚ ਕੱਟ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਗੁਰੂਸਰ ਵਿਖੇ ਸਾਹਮਣੇ ਆਇਆ ਜਿੱਥੇ ਬਜ਼ੁਰਗ ਭੋਲਾ ਸਿੰਘ ਨੇ ਦੱਸਿਆ ਕ ਜਦ ਮੈਨੂੰ ਪੈਨਸ਼ਨ ਬਾਰੇ ਪਤਾ ਲੱਗਾ ਤਾਂ ਮੈਂ ਸਟੇਟ ਬੈਕ ਆਫ ਇੰਡੀਆਂ ਦੀ ਗੁਰੂਸਰ ਬ੍ਰਾਂਚ 'ਚ ਪੈਨਸ਼ਨ ਲੈਣ ਗਿਆ ਅਤੇ ਬੈੱਕ ਕਰਮੀ ਕਹਿੰਦੇ ਕਿ ਤੁਹਾਡੀ ਲਿਮਟ ਦਾ ਵਿਆਜ ਬਾਕੀ ਹੈ ਸੋ ਤੁਸੀ ਦੋ ਹਜਾਰ ਹੋਰ ਭਰ ਜਾਓ ਤੇ ਤੁਹਾਡੀ ਪੈਨਸ਼ਨ ਵਿਚ ਜੋੜ ਦੇਵਾਗੇ ਵਿਆਜ ਨਹੀ ਭਰਿਆ ਤਾਂ ਤੁਹਾਡੀ ਪੈਨਸ਼ਨ ਵਾਪਸ ਹੋ ਜਾਵੇਗੀ। ਪੈਨਸ਼ਨ ਧਾਰਕ ਨੇ ਦੱਸਿਆ ਕਿ ਇੰਝ ਕਰਨਾ ਨਾਇੰਨਸਾਫੀ ਹੈ। ਉਨ੍ਹਾਂ ਇੰਝ ਕਰਨ ਵਾਲੇ ਬੈੱਕ ਵਾਲਿਆ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।
Comments
Post a Comment