ਔਰਤ ਵੱਲੋਂ ਆਪਣੇ 4 ਬੱਚਿਆਂ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ Get link Facebook X Pinterest Email Other Apps September 03, 2017 ਉਤਰ ਪ੍ਰਦੇਸ਼ ਦੇ ਮਥੁਰਾ ਦੇ ਪਿੰਡ ਬੀਰਾਉਣਾ ਦੀ ਇੱਕ ਔਰਤ ਨੇ ਆਪਣੇ 4 ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਤੋਂ ਬਾਅਦ ਖ਼ੁਦ ਖ਼ੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। Get link Facebook X Pinterest Email Other Apps Comments
ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ July 30, 2017 ਦੋਦਾ(ਸ੍ਰੀ ਮੁਕਤਸਰ ਸਾਹਿਬ)- ਬੀਤੀ ਰਾਤ ਦੋਦਾ ਤੋ ਸੁਰਗਾਪੁਰੀ ਕੋਠਿਆਂ ਨੂੰ ਜਾਦੀ ਸੜਕ ਤੇ ਬਿਜਲੀ ਗਰਿੱਡ ਨੇੜੇ ਉਸ ਵਕਤ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਦ ਸਕੌਡਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਚ ਸੀ ਰਘਬੀਰ ਸਿੰਘ ਪੁਲਸ ਚੌਕੀ ਦੋਦਾ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਆਦੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਜਦ ਆਪਣੀ ਸਕੌਡਾ ਕਾਰ ਨੰਬਰ ਡੀ ਐਲ 8 ਸੀ ਐਨ ਏ 2801 ਤੇ ਆਪਣੇ ਖੇਤ ਕੰਮ ਕਰਦੇ ਵੀਰ ਸਿੰਘ ਦੀ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਕਾਰ ਸੜਕ ਦੇ ਨਾਲ ਬਣੀ ਪੁਲੀ ਨਾਲ ਟਕਰਾ ਗਈ ਜਿਸ ਨਾਲ ਉਹ ਬੇਕਾਬੂ ਹੋ ਗਈ ਅਤੇ ਉਸ ਤੋ ਬਾਅਦ ਉਹ ਕਾਰ ਸ਼ਫੈਦੇ ਦੇ ਰੁੱਖਾ 'ਚ ਜਾ ਵੱਜੀ ਜਿਸ ਕਾਰਨ ਚਾਲਕ ਦੀ ਧੜ ਸਰੀਰ ਨਾਲੋ ਵੱਖ ਹੋ ਗਈ ਅਤੇ ਮੌਕੇ ਤੇ ਹੀ ਮੌਤ ਗਈ। ।ਪੁਲਸ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਕਤਸਰ 'ਚ ਲਾਸ਼ ਦਾ ਪੋਸਟਮਾਰਟਨ ਕਰਨ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ। ਕੈਪਸ਼ਨ-ਹਾਦਸੇ ਦਾ ਸ਼ਿਕਾਰ ਹੋਈ ਸਕੌਡਾ ਕਾਰ ਦਾ ਦ੍ਰਿਸ਼। Read more
ਥਾਣੇ ਚੋ ਦੋ ਏ.ਕੇ 47 ਗਾਇਬ: ਹੁਣ 20 ਸਾਲ ਪੁਰਾਣੇ ਪੁਲਿਸ ਮੁਲਾਜਮਾਂ ਦੀ ਪਵੇਗੀ ਪੇਸ਼ੀ June 30, 2017 ਕਰਤਾਰਪੁਰ ਥਾਣਾ ਦੇ ਮਾਲਖਾਨੇ ਵਿੱਚੋਂ ਗੁੰਮ ਹੋਈਆਂ ਦੋ ਏ.ਕੇ. 47 ਰਾਈਫਲਾਂ ਨੇ ਪੰਜਾਬ ਪੁਲੀਸ ਨੂੰ ਭਾਜੜ ਪਾ ਦਿੱਤੀ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਨੇ ਰਾਈਫਲਾਂ ਗੁੰਮ ਹੋਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ। ਪੰਜਾਬ ਪੁਲੀਸ ਦੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਕੋਲੋਂ ਦੋ ਏ.ਕੇ. 47 ਰਾਈਫਲਾਂ ਮਿਲਣ ਤੋਂ ਬਾਅਦ ਸਾਰੇ ਥਾਣਿਆਂ ਦੇ ਮਾਲਖਾਨਿਆਂ ਵਿੱਚ ਹਥਿਆਰ ਚੈੱਕ ਕਰਨ ਦੇ ਹੁਕਮ ਹੋਏ ਸਨ। ਇਸ ਤਹਿਤ ਪੁਲੀਸ ਵੱਲੋਂ ਸੂਬੇ ਦੇ ਸਾਰੇ ਮਾਲਖਾਨਿਆਂ ਵਿੱਚ ਪਏ ਹਥਿਆਰਾਂ ਬਾਰੇ ਜਾਂਚ ਕੀਤੀ ਜਾ ਰਹੀ ਸੀ ਕਿ ਕਰਤਾਰਪੁਰ ਦੇ ਮਾਲਖਾਨੇ ’ਚੋਂ ਰਾਈਫਲਾਂ ਗੁੰਮ ਹੋਣ ਬਾਰੇ ਪਤਾ ਲੱਗਿਆ। ਸੂਤਰਾਂ ਅਨੁਸਾਰ ਥਾਣਾ ਕਰਤਾਰਪੁਰ ਵਿੱਚੋਂ ਗੁੰਮ ਹੋਈਆਂ ਇਨ੍ਹਾਂ ਏ.ਕੇ. 47 ਰਾਈਫਲਾਂ ਨੂੰ ਇੰਦਰਜੀਤ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਕਿਉਂਕਿ ਇੰਦਰਜੀਤ ਸਿੰਘ ਥਾਣਾ ਕਰਤਾਰਪੁਰ ਵਿੱਚ ਤਾਇਨਾਤ ਰਹੇ ਸਨ, ਪਰ ਜ਼ਿਲ੍ਹਾ ਪੁਲੀਸ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੀਆਂ ਰਾਈਫਲਾਂ ਥਾਣਾ ਕਰਤਾਰਪੁਰ ਵਿੱਚੋਂ ਗੁੰਮ ਹੋਈਆਂ ਸਨ, ਉਹ ਇੰਦਰਜੀਤ ਸਿੰਘ ਕੋਲੋਂ ਬਰਾਮਦ ਹੋਈਆਂ ਰਾਈਫਲਾਂ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਦੱਸਿਆ ਕਿ ਥਾਣਾ ਕਰਤਾਰਪੁਰ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਏ. ਕੇ. 47 ਗੁੰਮ ਹੋਣ ਦਾ ਕੇਸ ਦਰਜ ਕਰ ਲਿਆ ਹੈ। ਇਹ ਰਾਈਫਲਾਂ 20 ਸਾਲ ਪਹਿਲਾਂ ਗੁੰਮ ਹੋਈਆਂ ਸਨ, ਇਸ ਲਈ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਥਾਣੇਦਾ... Read more
ਨੌਜਵਾਨ ਵਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ June 01, 2017 ਪਟਿਆਲਾ ਦੇ ਦਰਸ਼ਨ ਨਗਰ 'ਚ ਇਕ ਸਨਸਨੀਖੇਜ਼ ਮਾਮਲੇ 'ਚ ਇਕ ਨੌਜਵਾਨ ਵਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਿਕ ਇਸ ਨੌਜਵਾਨ ਵਲੋਂ ਆਪਣੇ ਘਰ 'ਚ ਕੁੱਕਰ ਬੰਬ ਬਣਾਏ ਜਾ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਹਥੇ ਚੜੇ ਜਾਣ ਦੇ ਡਰ ਵਜੋਂ ਇਸ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਮੌਕੇ 'ਤੇ ਉੱਚ ਪੱਧਰੀ ਪੁਲਿਸ ਅਧਿਕਾਰੀ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। Read more
Comments
Post a Comment