ਸ਼ਰਧਾਲੂਆਂ ਨਾਲ ਭਰਿਆਂ ਟਰੱਕ ਪਲਟਿਆ 5 ਦੀ ਮੌਤ 20 ਤੋ ਵੱਧ ਜਖਮੀ
ਊਨਾ-ਡੇਰਾ ਬਾਬਾ ਵਡਭਾਗ ਸਿੰਘ ਮੈੜੀ ਨੈਹਰੀਆਂ ਵਿਚ ਅੱਜ ਸਵੇਰੇ ਹੋਏ ਇੱਕ ਦਰਦਨਾਕ
ਹਾਦਸੇ ਦੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੋ ਗਈ ਹੈ, ਜਦਕਿ 20 ਤੋਂ ਵੱਧ ਗੰਭੀਰ ਜ਼ਖਮੀ
ਹੋਏ ਦੱਸੇ ਜਾ ਰਹੇਂ ਹਨ । ਅੱਜ ਸਵੇਰੇ ਮੱਥਾ ਟੇਕਣ ਤੋਂ ਬਾਅਦ ਸ਼ਰਧਾਲੂਆਂ ਦਾ ਇੱਕ ਟਰੱਕ
ਮੈੜੀ ਤੋਂ ਵਾਪਸ ਤਰਨਤਾਰਨ ਦੀ ਤਰਫ ਜਾ ਰਿਹਾ ਸੀ ਕਿ ਅਚਾਨਕ ਨੈਹਰੀਆਂ ਪੁੱਜਦੇ ਹੀ ਇੱਕ
ਮੋਟਰਸਾਈਕਲ ਨੂੰ ਉਹ ਬਚਾਉਂਦਾ ਹੋਇਆ ਪਲਟ ਗਿਆ। ਹਾਦਸੇ ਵਿਚ ਮੌਕੇ ‘ਤੇ ਹੀ 5 ਲੋਕਾਂ ਦੀ
ਮੌਤ ਹੋ ਗਈ ਜਦੋਂ ਕਿ 20 ਗੰਭੀਰ ਜ਼ਖ਼ਮੀ ਹਨ । ਦੱਸਿਆ ਜਾ ਰਿਹਾ ਹੈ ਕਿ ਬਾਬਾ ਵਡਭਾਗ ਸਿੰਘ
ਤੋਂ ਮੱਥਾ ਟੇਕ ਕੇ ਵਾਪਸ ਤਰਨਤਾਰਨ ਜਾ ਰਹੇ ਸਨ । ਸਾਰੇ ਸ਼ਰਧਾਲੂ ਤਰਨਤਾਰਨ ਅਤੇ ਆਸਪਾਸ
ਦੇ ਇਲਾਕੇ ਦੇ ਦੱਸੇ ਜਾ ਰਹੇ ਹਨ । ਜਾਣਕਾਰੀ ਮੁਤਾਬਿਕ ਟਰੱਕ ਵਿਚ 35 ਤੋਂ 40 ਲੋਕ ਸਵਾਰ
ਸਨ , ਫਿਲਹਾਲ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿਚ ਖੇਤਰੀ ਹਸਪਤਾਲ ਲੈ ਜਾਇਆ ਗਿਆ ਹੈ ।
ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ । ਉੱਥੇ ਹੀ ਪੁਲਿਸ ਨੇ ਛਾਣਬੀਣ ਸ਼ੁਰੂ ਕਰ
ਦਿੱਤੀ ਹੈ ।
FacebookTwitterGoogle+
FacebookTwitterGoogle+
Comments
Post a Comment