ਪੁਲਸ ਚੌਕੀ ਇੰਚਾਰਜ ਨੇ ਦਰਖ਼ਾਸਤ ਦੇਣ ਗਏ ਦੁਕਾਨਦਾਰ ਨੂੰ ਕੁੱਟਿਆ,ਕੱਢੀਆ ਗਾਲਾ

ਦੋਦਾ ਬੱਸ ਸਟੈਂਡ ਦੋਦਾ ਦੇ ਨੇੜੇ ਡੇਰਾ ਬਾਬਾ ਧਿਆਨ ਦੇ ਗੇਟ ਮੁਹਰੇ ਦੋ ਘੰਟੇ ਦੁਕਾਨਦਾਰਾਂ ਵੱਲੋਂ ਧਰਨਾ ਲਾ ਕੇ ਦੋਦਾ ਪੁਲਸ ਚੌਕੀ ਖ਼ਿਲਾਫ ਰੋਸ ਪ੍ਰਦਸ਼ਨ ਕੀਤਾ ਗਿਆ । ਪਰ ਇਸ ਦੌਰਾਨ ਧਰਨਾਕਾਰੀਆ 'ਚ ਆਪਸੀ ਤਾਲਮੇਲ ਦੀ ਕਮੀ ਵੀ ਨਜ਼ਰ ਆਈ ਅਤੇ ਉਨ੍ਹਾਂ ਕੁਝ ਚਿਰ ਬਾਅਦ ਉਨ੍ਹਾਂ ਧਰਨੇ ਨੂੰ ਬਦਲ ਕੇ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਇਸ ਦੌਰਾਨ ਬੀ ਕੇ ਯੂ ਏਕਤਾ ਉਗਰਾਹਾਂ ਦੇ ਆਗੂ ਪੂਰਨ ਸਿੰਘ ਨੇ ਕਿਹਾ ਕਿ ਵੀਰੋ ਸਰਕਾਰ ਬਦਲਣ ਨਾ ਕੁਝ ਨਹੀ ਬਦਲਿਆ ਅਤੇ ਸਰਕਾਰ ਦੇ ਇਸ਼ਾਰੇ ਤੇ ਕਿਰਤੀ ਵਰਗ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏ ਐਸ ਆਈ ਵੀਰਾ ਸਿੰਘ ਵਿਰਕ ਵੜਿੰਗ ਦਾ ਖਾਸ ਹੈ ਅਤੇ ਉਹ ਉਸੇ ਤਰ੍ਹਾਂ ਕਰਦਾ ਹੈ ਜਿਵੇ ਵੜਿੰਗ ਉਸਨੂੰ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵਧੀਕੀ ਨਹੀ ਸਹਿਣਸੋਗ।  ਜਦ ਇਸ ਸਬੰਧੀ ਵੀਰਾ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਜਦ ਰਮਨ,ਗਗਨ,ਕੁਲਵਿੰਦਰ ਦਰਖਾਸਤ ਦੇਣ ਆਏ ਤਾਂ ਉਨ੍ਹਾਂ ਵਿਚੋ ਕੁਲਵਿੰਦਰ ਸਿੰਘ ਪੂਰੀ ਤਰ੍ਹਾਂ ਸ਼ਰਾਬੀ ਸੀ ਅਤੇ ਉਸਨੇ ਮੇਰੇ  'ਚ ਚੌਕੀ ਤੋ ਬਾਹਰ ਨਿੱਕਲਦੇ ਸਮੇਂ ਮੋਟਰਸਾਈਕਲ ਮਾਰਿਆ। ਜਦ ਮੈ ਮੈਡੀਕਲ ਦੀ ਗੱਲ ਕਹੀ ਤਾਂ ਉਪਰੋਕਤ ਵਿਅਕਤੀਆ ਨੇ ਲਿਖਤੀ ਰੂਪ 'ਚ ਮੈਨੂੰ ਲਿਖਕੇ ਮੈਨੂੰ ਦਿੱਤਾ ਅਤੇ ਸਵੇਰ ਵੇਲੇ ਉਨ੍ਹਾਂ ਨੇ ਸੜਕ ਜਾਮ ਲਾ ਕੇ ਧਰਨਾ ਲਾ ਦਿੱਤਾ। ਜਦਕਿ ਮੈ ਕਿਸੇ ਨਾਲ ਦੁਰਵਿਹਾਰ ਨਹੀ ਕੀਤਾ।
ਕੈਪਸ਼ਨ- ਸੜਕ ਜਾਮ ਕਰਕੇ ਧਰਨਾ ਦਿੰਦੇ ਹੋਏ ਦੁਕਾਨਦਾਰ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ