ਚੱਕ ਗਿਲਜੇਵਾਲਾ ਵਿੱਚ ਖੁੱਲਵਾਇਆ ਖੇਤੀ ਸੰਦ ਕਿਰਾਏ ਤੇ ਦੇਣ ਦਾ ਸੈਂਟਰ

ਪੰਜਾਬ ਸਰਕਾਰ ਵਲੋਂ ਖੇਤੀ ਖਰਚੇ ਘਟਾਉਣ ਲਈ ਵਿਸ਼ੇਸ਼ ਉਪਰਾਲੇ

ਗਿੱਦੜਬਾਹਾ- ਅਜੋਕੇ ਸਮੇ ਮੁਤਾਬਿਕ ਜਿਥੇ ਕਿਸਾਨਾ ਨੂੰ ਆਪਣੀ ਖੇਤੀ ਕਰਨ ਲਈ ਮਹਿੰਗੇ ਖੇਤੀ ਮਸ਼ੀਨਰੀ/ਸੰਦ ਖ੍ਰੀਦਣੇ ਪੈ ਰਹੇ ਹਨ। ਉੱਥੇ ਪੰਜਾਬ ਸਰਕਾਰ ਵੱਲੋ ਖੇਤੀ ਖਰਚੇ ਘਟਾਉਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ  ਪਿੰਡਾਂ ਵਿੱਚ ਕਸਟਮ ਹਾਇਰਿੰਗ ਸੈਂਟਰ ਖੋਲ ਕੇ ਛੋਟੇ ਅਤੇ ਸਿਮਾਂਤ ਕਿਸਾਨਾਂ ਨੂੰ ਵਾਜਬ ਕਿਰਾਏ ਤੇ ਖੇਤੀ ਮਸ਼ਨੀਰੀ/ਸੰਦ  ਮੁਹੱਇਆਂ ਕਰਵਾਏ ਜਾ ਰਹੇ ਹਨ। ਇਸ ਤਰਾਂ ਦਾ ਇਕ ਕਸਟਮ ਹਾਇਰਿੰਗ ਸਂੈਟਰ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਭਗਤ ਧੰਨਾ ਜੀ ਕਿਸਾਨ ਭਲਾਈ ਕਲੱਬ ਪਿੰਡ ਚੱਕ ਗਿਲਜੇਵਾਲਾ ਵਿਖੇ ਖੋਲਿਆਂ ਜਾ ਚੁੱਕਾ ਹੈ। ਇਸ ਕਮਟਮ ਹਾਇਰਿੰਗ ਸੈਂਟਰ ਤੇ ਫਸਲ ਦੀ ਰਹਿੰਦ ਖੂੰਹਦ ਅਤੇ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਖੇਤੀ ਮਸੀਨਰੀ/ ਸੰਦ ਜਿਵੇ ਕਿ ਰੋਟਾਵੇਰ, ਹੈਪੀ ਸੀਡਰ,ਮਲਚਰ, ਪੈਡੀ ਸਟਰਾ ਚੌਪਰ ਸਰੈਡਰ,ਜੀਰੋ ਟਿੱਲ ਡਰਿੱਲ,ਆਦਿ ਵਾਜ਼ਬ ਕਿਰਾਏ ਤੇ ਕਿਸਾਨਾਂ ਨੂੰ ਮੁਹੱਇਆ ਕਰਵਾਏ ਜਾਣੇ ਹਨ। ਇਸ ਕਸਟਮ ਹਾਇਰਿੰਗ ਤੇ ਖ੍ਰੀਦੀ ਮਸ਼ੀਨਰੀ/ਸੰਦਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਦੇ ਸਮਂੇ ਜਿਲਾਂ ਦੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆਂ ਕਿ ਇਸ ਕਸਟਮ ਹਾਇਰਿੰਗ ਸੈਂਟਰ ਦਾ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਬਹੁਤ ਫਾਇਦਾਂ ਹੋਵੇਗਾਂ। ਕਿਸਾਨ ਇਸ ਕਸਟਮ ਹਾਇਰਿੰਗ ਸਂੈਟਰ ਤੋ ਵਾਜਬ ਕਿਰਾਏ  ਤੇ ਸੰਦ ਲੈ ਕੇ ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਦਬਾ ਕੇ ਫਸਲਾਂ ਦੀ ਬਿਜਾਈ ਕਰ ਸਕਦੇ ਹਨ। ਇਸ ਸਮਂੇ ਉਨਾਂ ਦੇ ਨਾਲ ਸ੍ਰੀ ਅਭੈਜੀਤ ਸਿੰਘ ਧਾਲੀਵਾਲ ਸਹਾਇਕ ਖੇਤੀਬਾੜੀ ਇੰਜਨੀਅਰ (ਸੰਦ) ਨੇ ਕਿਸਨਾਂ ਨੂੰ ਦੱਸਿਆਂ ਕਿ ਆਉਣ ਵਾਲੀ ਸਾਉਣੀ ਦੀ ਫਸਲ ਦੋਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋ ਪਰਾਲੀ ਨੂੰ ਹੈਪੀ ਸੀਡਰ,ਮਲਚਰ,ਪੈਡੀ ਸਟਰਾਅ ਚੌਪਰ ਸਰੈਡਰ ਅਤੇ ਐਮ ਬੀ ਪਲਾਓ ਨਾਲ ਜਮੀਨ ਵਿੱਚ ਹੀ ਵਾਹ ਕੇ ਬਿਜਾਈ ਕਰਨ ਇਸ ਤੋਂ ਇਲਾਵਾ ਡਾ. ਬਿੱਕਰ ਸਿੰਘ ਨੇ ਝੋਨੇ ਦੇ ਕੀੜੇ ਮਕੋੜਿਆਂ ਅਤੇ ਬਿਮਾਰੀਆ ਬਾਰੇ ਅਤੇ ਉਨਾਂ ਦੀ ਰੋਕਥਾਮ ਬਾਰੇ ਦੱਸਿਆਂ ਅਤੇ ਸ੍ਰੀ ਜਗਤਾਰ ਸਿੰਘ ਏ.ਈ.ਓ ਨੇ ਨਰਮੇ ਦੀ ਫਸਲਾਂ ਦੀ ਸਾਂਭ ਸੰਭਾਲ ਬਾਰੇ ਅਤੇ ਵਾਧੂ ਝਾੜ ਲੈਣ ਲਈ ਕੀਤੇ ਜਾਣ ਵਾਲੇ ਉਪਰਾਲਿਆ ਬਾਰੇ ਭਰਪੂਰ ਜਾਣਕਾਰੀ ਦਿੱਤੀ, ਇਸ ਸਮੇਂ ਸ੍ਰੀ ਸਤਵਿੰਦਰ ਸਿੰਘ ਅਤੇ ਸ੍ਰੀ ਗੁਰਪ੍ਰੀਤ ਸਿੰਘ ਟੈਕਨੀਸ਼ੀਅਨ ਵੀ ਹਾਜਰ ਸਨ।

Comments

Popular posts from this blog

Amit Shah's income was increased with the speed of the bult train

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਲੰਮ ਸਮੇਂ ਤੋ ਚਲਦਾ ਪੱਕਾ ਖਾਲ ਢਾਇਆ,7 ਤੇ ਪਰਚਾ ਦਰਜ