ਘਰਵਾਲੀ ਨੂੰ ਸਪੀਡ ਪੋਸਟ ਤੇ ਭੇਜਿਆ ਤਲਾਕ ਅਖੇ ਤੁਮ ਖ਼ੂਬਸੂਰਤ ਨਹੀ ਹੋ
ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਤਿੰਨ ਤਲਾਕ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਜੈਸਲਮੇਰ ਤੋਂ ਹੈ। ਜੈਸਲਮੇਰ ਦੇ ਪੋਖਰਣ ਦੇ ਮਾਗੋਲਾਈ ਪਿੰਡ 'ਚ ਇਕ ਵਿਅਕਤੀ ਨੇ ਸਪੀਡ ਪੋਸਟ ਦੇ ਰਾਹੀਂ ਉਰਦੂ ਵਿਚ ਲਿਖ ਕੇ ਆਪਣੇ ਪਤਨੀ ਨੂੰ ਤਿੰਨ ਤਲਾਕ ਭੇਜਿਆ ਹੈ। ਪਤਨੀ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ ਤੇ ਆਪਣੇ ਸ਼ੌਹਰ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤਲਾਕ ਭੇਜਣ ਦਾ ਕਾਰਨ ਬੀਵੀ ਦਾ ਖ਼ੂਬਸੂਰਤ ਨਾ ਹੋਣਾ ਦੱਸਿਆ ਹੈ।
Comments
Post a Comment