ਸਰੀ (ਕਨੇਡਾ) ‘ਚ ਰਹਿੰਦੇ ਮਾਮਾ-ਭਾਣਜਾ ਦੀ ਲੇਕ ਵਿੱਚ ਡੁੱਬਣ ਕਾਰਨ ਮੌਤ
ਪਿੰਡ
ਧੂਲਕੋਟ ‘ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦ ਸ੍ਰ ਰਣਜੀਤ ਸਿੰਘ ਖਾਲਸਾ ਦੇ ਸਰੀ
(ਕਨੇਡਾ) ਰਹਿੰਦੇ ਪੋਤਰੇ ਗੁਰਬਿੰਦਰ ਸਿੰਘ (17) ਪੁੱਤਰ ਹਰਭਗਵਾਨ ਸਿੰਘ (ਕਾਲਾ) ਅਤੇ
ਉਨਾਂ ਦੇ ਇੱਕ ਰਿਸ਼ਤੇਦਾਰ ਹਰਕੀਰਤ ਸਿੰਘ ਰੁਪਾਣਾ (ਸ਼੍ਰੀ ਮੁਕਤਸਰ ਸਹਿਬ) ਦੀ ਹੈਰੀਸਨ ਹੌਟ
ਸਪਰਿੰਗਜ਼ ਲੇਕ ‘ਚ ਡੁੱਬਣ ਕਾਰਨ ਮੌਤ ਦਾ ਪਤਾ ਲੱਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ
ਦੁਖੀ ਮਨ ਨਾਲ ਹਰਭਗਵਾਨ ਸਿੰਘ (ਕਾਲਾ) ਦੇ ਭਰਾ ਪੱਤਰਕਾਰ ਲਖਵੀਰ ਸਿੰਘ ਖਾਲਸਾ ਨੇ ਦੱਸਿਆ
ਕਿ ਉਸ ਦਾ ਭਰਾ ਕਨੇਡਾ ‘ਚ ਟਰੱਕ ਡਰਾਈਵਰ ਹੈ ਅਤੇ ਕੰਮ ‘ਤੇ ਗਿਆ ਹੋਇਆ ਸੀ ਅਤੇ ਬਾਕੀ
ਪਰਿਵਾਰ ਐਬਟਸਫੋਰਡ ਵਿੱਚ ਨਗਰ ਕੀਰਤਨ ਵੇਖਣ ਤੋਂ ਬਾਅਦ ਘੁੰਮਣ ਲਈ ਹੈਰੀਸਨ ਹੌਟ ਸਪਰਿੰਗਜ਼
ਲੇਕ ‘ਤੇ ਗਿਆ ਸੀ, ਜਿਸ ਦੌਰਾਨ ਇਹ ਦੁਖਦਾਈ ਹਾਦਸਾ ਵਾਪਰ ਗਿਆ ਮਰਨ ਵਾਲੇ ਦੋਵੇਂ ਰਿਸ਼ਤੇ
‘ਚ ਮਾਮਾ-ਭਾਣਜਾ ਸਨ। ਪਰ ਮੌਕੇ ‘ਤੇ ਉਥੇ ਹਾਜ਼ਰ ਲੋਕਾਂ ਵੱਲੋਂ ਉਨਾਂ ਦੇ ਭਾਣਜਾ ਜੋਧ
ਸਿੰਘ ਨੂੰ ਬਚਾ ਲਿਆ ਗਿਆ। ਇਸ ਦੁੱਖ ਦੀ ਘੜੀ ‘ਚ ਇਲਾਕੇ ਦੀਆਂ ਸਮਾਜਿਕ, ਰਾਜਨੀਤਿਕ,
ਧਾਰਮਿਕ ਸੰਸਥਾਵਾਂ ਤੋ ਇਲਾਵਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਦਾ
ਪ੍ਰਗਟਾਵਾ ਕੀਤਾ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ
ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੇ।
Comments
Post a Comment