ਸਰਕਾਰ ਬਣੀ ਨੂੰ ਥੋੜਾ ਟਾਈਮ ਹੋਇਆ ਭਰੋਸਾ ਰੱਖੋ ਸਾਰੇ ਵਾਅਦੇ ਪੂਰੇ ਕਰਾਗੇ-ਰਾਜਾ ਵੜਿੰਗ

ਪਿੰਡ ਕਾਉਣੀ  ਦੀਆਂ ਮੁਸ਼ਕਿਲਾਂ ਸਬੰਧੀ  ਨਰਿੰਦਰ ਸਿੰਘ ਕਾਉਣੀ ਸੂਬਾ ਸਕੱਤਰ ਹਲਕਾ ਵਿਧਾਇਕ ਨੂੰ ਜਾਣੂੰ ਕਰਵਾਉਦੇ ਹੋਏ।



ranjit gill– ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕਾ ਗਿੱਦੜਬਾਹਾ ਦੇ ਪਿੰਡਾਂ ਕਾਉਣੀ, ਕੋਟਲੀ, ਗੁੜੀਸੰਘਰ ਅਤੇ ਧੂਲਕੋਟ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਰਾਜਾ ਵੜਿੰਗ ਨੇ ਜਿੱਥੇ ਪਿੰਡਾਂ ਵਿੱਚ ਹੋਈਆਂ ਬੇਵਕਤੀ ਮੌਤਾਂ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ, Àੁੱਥੇ ਹੀ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾ ਦੇ ਨਾਲ ਨਰਿੰਦਰ ਸਿੰਘ ਕਾਉਣੀ ਸਕੱਤਰ ਪੰਜਾਬ ਕਾਂਗਰਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪਿੰਡ ਕਾਉਣੀ ਵਿਖੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਉਹ ਕੋਰਟ ਦੇ ਫੈਸਲੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਤੇ ਕੋਰਟ ਦਾ ਫੈਸਲਾ ਸਭ ਲਈ ਮੰਨਣਯੋਗ ਹੈ, ਉਨ੍ਹਾ ਕਿਹਾ ਕਿ ਲੀਡਰ ਸਭ ਤੇ ਸਾਂਝੇ ਹੁੰਦੇ ਹਨ ਅਤੇ ਕਿਸੇ ਲੀਡਰ ਦਾ ਕਿਸੇ ਖਾਸ ਧਰਮ ਨਾਲ ਕੋਈ ਸਬੰਧ ਨਹੀਂ ਹੈ, ਲੀਡਰ ਦਾ ਕੰਮ ਹਰ ਵਰਗ ਹਰ ਧਰਮ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਬਰਾਬਰ ਸ਼ਰੀਕ ਹੋਣਾ ਹੁੰਦਾ ਹੈ, ਜਿੱਥੇ ਉਸ ਦੀ ਜ਼ਰੂਰਤ ਹੋਵੇ ਜਾਂ ਉਨ੍ਹਾ ਨੂੰ ਕਿਸੇ ਵੱਲੋਂ ਬੁਲਾਇਆ ਜਾਵੇ। ਰਾਜਾ ਵੜਿੰਗ ਨੇ ਕਿਹਾ ਕਿ ਉਹ ਹਰ ਧਰਮ, ਹਰ ਜਾਤੀ ਦੇ ਲੋਕਾਂ ਦਾ ਸਨਮਾਨ ਕਰਦੇ ਹਨ ਅਤੇ ਕਰਦੇ ਰਹਿਣਗੇ। ਪਿੰਡਾਂ ਦੀਆਂ ਮੁਸ਼ਕਲਾਂ ਸਬੰਧੀ ਰਾਜਾ ਵੜਿੰਗ ਨੇ ਕਿਹਾ ਕਿ ਉਹ ਹਲਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਪਿੰਡਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਨੂੰ ਸਿਰਫ਼ ਪੰਜ ਮਹੀਨੇ ਦਾ ਸਮਾਂ ਹੋਇਆ ਹੈ ਅਤੇ ਲੋਕਾਂ ਨੂੰ ਸਰਕਾਰ ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਸਰਕਾਰ ਲੋਕਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਤੇ ਖਰਾ ਉੱਤਰੇਗੀ। ਇਸ ਮੌਕੇ ਉਨ੍ਹਾ ਦੇ ਨਾਲ ਪਾਲ ਸਿੰਘ ਬਰਾੜ, ਬਾਬਾ ਕਰਮ ਸਿੰਘ, ਰਣਜੀਤ ਸਿੰਘ ,ਗੁਲਵੰਤ  ਸਿੰਘ ਖਾਲਸਾ,ਦਰਸ਼ਨ ਸਿੰਘ ਸਰਪੰਚ, ਚੰਦ ਸਿੰਘ ਮੈਬਰ,ਨਛੱਤਰ ਸਿੰਘ ਪੰਚ, ਕੁਲਵੀਰ ਸਿੰਘ ,ਗੁਰਤੇਜ ਸਿੰਘ ਪੰਚ,ਕੰਵਰਜੀਤ ਸਿੰਘ, ਰਾਜਕਰਨ ,ਪਿੰਦਰ,ਜਗਬੀਰ ਮੈਬਰ,ਅੰਗਰੇਜ ਮੈਬਰ,ਨਵਨੀਨ ਗਿਰਧਰ,ਨਿੱਕਾ ਘਾਲੀ,ਗਗਨ ਆਦਿ ਸਮੇਤ ਵੱਡੀ ਗਿਣਤੀ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ ।  

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ