ਦਾਜ਼ ਦੇ ਲੋਭੀਆਂ ਨੇ ਦੋ ਬੱਚਿਆਂ ਦੀ ਮਾਂ ਨੂੰ ਜ਼ਹਿਰ ਦੇ ਕੇ ਮਾਰਿਆ ,ਹਸਪਤਾਲ ਬਾਹਰ ਲਾਸ਼ ਰੱਖਕੇ ਧਰਨਾ ਲਾਇਆ ਪੁਲਸ ਵਿਰੁੱਧ ਧਰਨਾ

ਲਾਸ਼ ਹਸਪਤਾਲ ਦੇ ਬਾਹਰ ਰੱਖਕੇ ਪਰਿਵਾਰ ਨੇ ਪੁਲਸ ਵਿਰੁੱਧ ਧਰਨਾ ਲਾਇਆ

  • ਗਿੱਦੜਬਾਹਾ ਵਿਖੇ ਅੱਜ ਸ਼ਾਮ ਮਾਹੌਲ ਉਸ ਸਮੇਂ ਤਨਾਅਪੂਰਣ ਹੋ ਜਦੋਂ ਇਕ ਵਿਆਹੁਤਾ ਲੜਕੀ
    ਦੀ ਬੀਤੀ ਰਾਤ ਹੋਈ ਮੌਤ ਤੋਂ ਬਾਅਦ ਉਸਦੇ ਪੇਕਾ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲੜਕੀ
    ਦੀ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਦੇ ਬਾਹਰ ਰੱਖ ਕੇ ਪੁਲਸ ਪ੍ਰਸ਼ਾਸ਼ਨ ਵਿਰੁੱਧ
    ਜੋਰਦਾਰ ਨਾਰੇਬਾਜੀ ਕੀਤੀ ਅਤੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਵਿਰੁੱਧ
    ਕਾਰਵਾਈ ਕਰਨ ਦੀ ਮੰਗ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ
    ਖੁਸ਼ਦੀਪ ਕੌਰ ਦੇ ਪਿਤਾ ਅਜੈਬ ਸਿੰਘ ਜਗੀਰ ਸਿੰਘ ਵਾਸੀ ਜਟਾਣਾ ਖੁਰਦ (ਜਿਲ੍ਹਾ ਮਾਨਸਾ)
    ਨੇ ਦੱਸਿਆ ਕਿ ਉਸਦੀ ਲੜਕੀ ਖੁਸ਼ਦੀਪ ਕੌਰ ਦੀ ਸ਼ਾਦੀ ਕਰੀਬ 10 ਸਾਲ ਪਹਿਲਾਂ ਗਿੱਦੜਬਾਹਾ
    ਦੇ ਵਾਰਡ ਨੰ 9 ਦੇ ਰਹਿਣ ਵਾਲੇ ਜਗਦੇਵ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਹੋਈ ਸੀ ਅਤੇ
    ਇਸ ਸ਼ਾਦੀ ਤੋਂ ਉਸਦੀ ਲੜਕੀ ਖੁਸ਼ਦੀਪ ਕੌਰ ਦੇ ਇਕ ਲੜਕੀ ਅਤੇ ਇਕ ਲੜਕਾ ਪੈਦਾ ਹੋਏ ਸਨ।
    ਅਜੈਬ ਸਿੰਘ ਨੇ ਦੱਸਿਆ ਕਿ ਸ਼ਾਦੀ ਤੋਂ ਬਾਅਦ ਖੁਸ਼ਦੀਪ ਕੌਰ ਦਾ ਸਹੁਰਾ ਪਰਿਵਾਰ ਉਸਨੂੰ
    ਦਹੇਜ ਦੀ ਮੰਗ ਲੈ ਕੇ ਤੰਗ ਪਰੇਸ਼ਾਨ ਕਰਨ ਲੱਗ ਪਿਆ। ਇਸ ਸੰਬੰਧ ਵਿਚ ਖੁਸ਼ਦੀਪ ਕੌਰ ਪੁਲਸ
    ਦੇ ਉਚ ਅਧਿਕਾਰੀਆਂ ਨੂੰ ਆਪਣੇ ਸਹੁਰਾ ਪਰਿਵਾਰ ਵੱਲੋਂ ਕੀਤੀ ਗਈ ਕੁੱਟਮਾਰ’ਤੇ ਕਾਰਵਾਈ
    ਕਰਨ ਲਈ ਅਰਜੋਈ ਕੀਤੀ ਸੀ ਪਰੰਤੂ ਪੁਲਸ ਵੱਲੋਂ ਖੁਸ਼ਦੀਪ ਕੌਰ ਦੀ ਉਕਤ ਦਸਖਾਸਤ ਤੇ ਵੀ
    ਕੋਈ ਕਾਰਵਾਈ ਨਹੀਂ ਕੀਤੀ ਜਦੋਂਕਿ ਖੁਸ਼ਦੀਪ ਕੌਰ ਦੇ ਸਹੁਰਾ ਪਰਿਵਾਰ ਵੱਲੋਂ ਖੁਸ਼ਦੀਪ
    ਕੌਰ ਦੀ ਕੁੱਟਮਾਰ ਕੀਤੀ ਗਈ ਅਤੇ ਉਸਨੂੰ ਜਹਿਰੀਲੀ ਚੀਜ਼ ਪਿਲਾਈ ਗਈ, ਜਿਸ ਤੇ ਖੁਸ਼ਦੀਪ
    ਕੌਰ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਬੀਤੀ 13 ਸਤੰਬਰ ਨੂੰ ਉਸਦੇ ਪਤੀ ਅਤੇ ਪੇਕਾ
    ਪਰਿਵਾਰ ਨੇ ਖੁਸ਼ਦੀਪ ਕੌਰ ਨੂੰ ਗਿੱਦੜਬਾਹਾ ਦੇ ਸਿਵਲ ਹਸਤਪਤਾਲ ਵਿਖੇ ਦਾਖਲ ਕਰਵਾਇਆ।
    ਉਨ੍ਹਾਂ ਦੱਸਿਆ ਕਿ ਜਦੋਂ ਉਹ ਉਕਤ ਘਟਨਾਂ ਸੰਬੰਧੀ ਬੀਤੇ ਸ਼ਨੀਵਾਰ ਦੋਸ਼ੀਆਨ ਵਿਰੁੱਧ
    ਕਾਰਵਾਈ ਕਰਵਾਉਣ ਲਈ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਨਰਿੰਦਰ ਸਿੰਘ ਨੂੰ ਮਿਲੇ
  • ਤਾਂ ਉਨ੍ਹਾਂ ਨੇ ਬਜਾਏ ਦੋਸ਼ੀਆਨ (ਸਹੁਰਾ ਪਰਿਵਾਰ) ਵਿਰੁੱਧ ਕਾਰਵਾਈ ਕਰਨ ਦੀ ਜਗ੍ਹਾ ਤੇ
    ਖੁਸ਼ਦੀਪ ਕੌਰ ਦੇ ਠੀਕ ਹੋਣ ਤੇ ਉਸ ਵਿਰੁੱਧ ਹੀ ਧਾਰਾ 182 ਅਧੀਨ ਕਾਰਵਾਈ ਕਰਨ ਦੀ ਧਮਕੀ
    ਦਿੱਤੀ। ਅਜੈਬ ਸਿੰਘ ਨੇ ਦੱਸਿਆ ਕਿ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਨਰਿੰਦਰ ਸਿੰਘ
    ਨੇ ਖੁਸ਼ਦੀਪ ਦੇ ਸਹੁਰਾ ਪਰਿਵਾਰ ਪਾਸੋ ਪੈਸੇ ਲੈ ਕੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ
    ਨਹੀਂ ਕੀਤੀ ਜਦੋਂਕਿ ਲੜਕੀ ਨੂੰ ਸਿਵਲ ਹਸਪਤਾਲ ਤੋਂ ਆਦੇਸ਼ ਹਸਤਪਾਲ ਭੁੱਚੋ ਮੰਡੀ ਵਿਖੇ
    ਰੈਫ਼ਰ ਕੀਤਾ ਗਿਆ ਜਿੱਥੋਂ ਉਸਨੂੰ ਇਲਾਜ ਲਈ ਗੋਨਿਆਣਾ (ਬਠਿੰਡਾ) ਵਿਖੇ ਲੈ ਜਿੱਥੇ ਬੀਤੀ ਰਾਤ ਕਰੀਬ 12 ਵਜੇ ਖੁਸ਼ਦੀਪ ਦੀ ਮੌਤ ਹੋ ਗਈ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ