ਸ਼ਰਮਨਾਕ! ਇਗਲੈਂਡ ਤੋਂ ਦਰਸ਼ਨ ਕਰਨ ਆਈਆ ਸ਼ਰਧਾਲੂਆਂ ਨੂੰ ਕੱਪੜੇ ਬਦਲਦਾ ਵੇਖਦਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਕਾਬੂ
ਸ੍ਰੀ ਮੁਕਤਸਰ ਸਾਹਿਬ ਦੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਇਕ ਮੁਲਾਜ਼ਮ ਨੇ ਇਤਿਹਾਸਕ
ਗੁਰਦੁਆਰਾ ਟੁੱਟੀ ਗੰਢੀ ਸ੍ਰੀ ਮੁਕਤਸਰ ਸਾਹਿਬ ਦੀ ਸਰਾਂ ਵਿਚ ਔਰਤਾਂ ਦੇ ਕੱਪੜੇ ਬਦਲਣ
ਮੌਕੇ ਛੇੜਖਾਨੀ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਵਾਂ ਸ਼ਹਿਰ
ਦੇ ਪਿੰਡ ਲੰਗੜੋਆ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੀ ਹੋਈ ਸੰਗਤ ਇੱਥੇ ਪੁੱਜੀ ਸੀ
ਸੰਗਤ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਨੌ ਵਜੇ ਲੰਗਰ ਪਾਣੀ ਛੱਕਣ ਤੋਂ ਬਾਅਦ ਕਮਰਿਆਂ ਵਿਚ
ਸੌਣ ਦੀ ਤਿਆਰੀ ਕਰ ਰਹੀ ਸੀ ਕਿ ਇਸੇ ਦੌਰਾਨ ਇਕ ਕਮੇਟੀ ਮੁਲੁਮ ਸੁਖਰਾਜ ਸਿੰਘ ਵਾਸੀ
ਪਿੰਡ ਫਹਿਤਗੜ੍ਹ ਮਣੀਂਆਂ ਸਰਾਂ ਦੇ ਪਿੱਛਲੇ ਪਾਸੇ ਬਣੀਆਂ ਬਾਰੀਆਂ ਔਰਤਾਂ ਨੂੰ ਕੱਪੜੇ
ਬਦਲਣ ਦੌਰਾਨ ਵੇਖ ਰਿਹਾ ਸੀ ਜਿਸ ਨੂੰ ਸੰਗਤ ਨੇ ਤੁਰੰਤ ਦਬੋਚ ਲਿਆ ਅਤੇ ਉਸਨੂੰ ਪੁਲ ਦੇ
ਹਵਾਲੇ ਕਰ ਦਿੱਤਾ। ਉਧਰ ਇਸ ਸ਼ਰਮਨਾਕ ਘਟਨਾ ਦੇ ਗਵਾਂਹ ਬਣੇ ਉਕਤ ਪਰਿਵਰ ਦੇ ਮੈਂਬਰ ਨੇ
ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਰਿਸ਼ਤੇਦਾਰ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਇੱਥੇ ਆਏ
ਸਨ। ਪਰ ਇਸ ਘਟਨਾ ਤੋ ਬਾਅਦ ਉਨ੍ਹਾਂ ਨੇ ਕਿਸੇ ਵੀ ਗੁਰਦੁਆਰੇ ਵਿਚ ਜਾਣ ਇਨਕਾਰ ਕਰ ਦਿੱਤਾ
ਅਤੇ ਉਨ੍ਹਾਂ ਕਿਹਾ ਕਿ ਉਹ ਕਦੇਂ ਵੀ ਗੁਰਦੁਆਰਿਆਂ ਦੇ ਦਰਸ਼ਨ ਕਰਨ ਨਹੀ ਆਉਣਗੇ। ਇਸ
ਸਬੰਧੀ ਕਮੇਟੀ ਪ੍ਰਧਾਨ ਦਾ ਕਹਿਣਾ ਸੀ ਕਿ ਇਸਦੀ ਪੜਤਾਲ ਕਰਕੇ ਤੁਰੰਤ ਉਕਤ ਮੁਲਾਜਮ ਨੂੰ
ਨੌਕਰੀ ਤੋ ਹਟਾ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖ ਸੰਗਤਾ ਵਿਚ
ਗੁਰਦੁਆਰਿਆਂ ਪ੍ਰਤੀ ਨਫਰਤ ਪੈਦਾ ਕਰਦੀਆਂ ਹਨ।
Comments
Post a Comment