ਦਰਦਨਾਕ ਸੜਕ ਹਾਦਸੇ ਵਿਚ 5 ਦੀ ਮੌਤ ,ਦੋ ਗੰਭੀਰ ਜਖਮੀ
ਆਸਾਬੁੱਟਰ
ਪਿੰਡ ਵਿਚ ਉਸ ਸਮੇ ਸੋਗ ਦੀ ਲਹਿਰ ਦੌੜ ਗਈ ਜਦ ਅਜ ਸਵੇਰੇ 4 ਵਜੇ ਆਸਾਬੁੱਟਰ ਤੋ
ਮਲੋਰਕੋਟਲੇ ਚੌਕੀ ਭਰਨ ਗਏ ਜਦ ਵਾਪਸ ਮਾਰੂਤੀ ਰਾਂਹੀ 7 ਕਾਰ ਸਵਾਰ ਪੰਜਗਰਾਈ ਨੇੜੇ
ਪਹੁੰਚੇ ਤਾਂ ਕਾਰ ਚਾਲਕ ਤਰਸੇਮ ਸਿੰਘ ਚੌਕੀਦਾਰ ਪੁੱਤਰ ਬਲਵੀਰ ਸਿੰਘ ਵਾਸੀ ਆਸਾਬੁੱਟਰ
ਆਪਣਾ ਸੰਤੁਲਨ ਗਵਾ ਬੈਠੇ ਅਤੇ ਕਾਰ ਖੜੇ ਟਰੱਕ ਵਿਚ ਜਾ ਟਕਰਾਈ ਜਿਸ ਵਿਚ ਕਾਰ ਚਾਲਕ ਸਣੇ 7
ਜਣੇ ਸਵਾਰ ਸਨ ਅਤੇ 5 ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਬੱਚਿਆ ਨੂੰ ਗੰਭੀਰ ਹਾਲਤ
ਵਿਚ ਹਸਪਤਾਲ ਭਰਤੀ ਕਰਵਾਇਆ ਹੋਇਆ ਹੈ। ਇਸ ਹਾਦਸੇ ਵਿਚ ਕਾਰ ਚਾਲਕ ਤਰਸੇਮ ਸਿੰਘ ਵਾਸੀ
ਆਸਾਬੁੱਟਰ ਜੋ ਕਿ ਪਿੰਡ ਦਾ ਚੌਕੀਦਾਰ ਸੀ ਉਸਦੀ ਵੀ ਮੌਤ ਹੋ ਗਈ । ਜਾਣਕਾਰੀ ਦਿੰਦਿਆ
ਨਿੱਕੋ ਕੌਰ ਨੇ ਦੱਸਿਆ ਕਿ ਮੇਰੀ ਧੀ ਦਵਿੰਦਰ ਕੌਰ ਪਤਨੀ ਸੋਨਾ ਸਿੰਘ ਅਤੇ ਦੋਹਤਾ ਮੇਰੀ
ਭੈਣ ਭੂੰਡੀ ਕੌਰ ਪਤਨੀ ਕਾਲਾ ਸਿੰਘ ਆਸਾਬੁੱਟਰ ਅਤੇ ਭਤੀਜੀ ਸੋਮਾ ਕੌਰ ਪਤਨੀ ਬਿੱਟੂ
ਸਿੰਘ ਵਾਸੀ ਥਾਦੇਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਖਬਰ ਮਿਲਦਿਆ ਹੀ ਪਿੰਡ ਵਿਚ ਸੋਗ
ਦੀ ਲਹਿਰ ਦੌੜ ਗਈ। ਦੱਸਣਯੋਗ ਹੈ ਕਿ ਮਰਨ ਵਾਲਿਆ ਵਿਚ ਮਾਂ ਧੀ ਅਤੇ ਭਤੀਜੀ ਦੋਹਤੇ ਦ
ਦਰਦਨਾਕ ਮੌਤ ਹੋਈ ਹੈ ਪਰਿਵਾਰ ਮਜਦੂਰੀ ਕਰਕੇ ਗੁਜਾਰਾ ਕਰਦਾ ਹੈ ਅਤੇ ਕਾਰ ਚਾਲਕ ਆਪਣੇ
ਪਿੱਛੇ ਪਤਨੀ ਸਣੇ ਤਿੰਨ ਸਾਲ ਦਾ ਇਕਲੌਤਾ ਪੁੱਤਰ ਛੱਡ ਗਿਆ,ਘਰ ਵਿਚ ਇਸ ਤੋ ਬਾਅਦ ਕੋਈ
ਵੀ ਕਮਾਈ ਕਰਨ ਵਾਲਾ ਨਹੀ ਰਿਹਾ।
Comments
Post a Comment