ਚਾਲੂ ਭੱਠੀ ਸਣੇ 500 ਲੀਟਰ ਲਾਹਣ ਫੜੀ,ਦੋਸ਼ੀ ਫਰਾਰ
(ਸ੍ਰੀ
ਮੁਕਤਸਰ ਸਾਹਿਬ)- ਅਜ ਪਿੰਡ ਦੋਦਾ ਵਿਖੇ ਦੇਰ ਸ਼ਾਮ ਮੁਖਬਰੀ ਦੇ ਅਧਾਰ ਤੇ ਸੀ ਏ ਸਟਾਫ
ਸ੍ਰੀ ਮੁਕਤਸਰ ਵੱਲੋਂ ਛਾਪਾ ਮਾਰ ਕੇ ਦੋਦਾ ਤੋਂ ਚਾਲੂ ਸਿਲੈਡਰ ਭੱਠੀ ਸਣੇ 500 ਲੀਟਰ
ਲਾਹਣ ਅਤੇ 42 ਬੋਤਲਾ ਦੇਸ਼ੀ ਸ਼ਰਾਬ ਫੜੀ ਹੈ। ਜਾਣਕਾਰੀ ਦਿੰਦਿਆ ਸੀ ਏ ਸਟਾਫ ਮੁਕਤਸਰ ਦੇ ਏ
ਐਸ ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਕਿ ਦੋਦਾ ਵਿਖੇ ਨੇੜੇ
ਜਲ ਘਰ ਕੋਲ ਸ਼ਰਾਬ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਕਸਾਈਜ ਵਿਭਾਗ ਨੂੰ ਨਾਲ ਲੈ
ਕੇ ਹਰਮੇਸ਼ ਸਿੰਘ ਪੁੱਤਰ ਰੁਲਦੂ ਸਿੰਘ ਦੇ ਘਰ ਜਦ ਛਾਪਾ ਮਾਰਿਆਂ ਗਿਆ ਤਾਂ ਉਥੇ ਸਿਲੈਡਰ
ਭੱਠੀ ਚਾਲੂ ਸੀ ਅਤੇ ਮੌਕੇ ਤੇ ਕਰੀਬ 42 ਬੋਤਲਾਂ ਸ਼ਰਾਬ ਕੱਢੀ ਹੋਈ ਅਤੇ ਇਕ ਡਰੰਮ ਸਿੰਘ
500 ਲੀਟਰ ਲਾਹਣ ਕੋਲ ਪਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸਾਰਾ ਸਮਾਨ ਕਬਜ਼ੇ ਵਿਚ ਲੈ
ਲਿਆ ਹੈ ਅਤੇ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ। ਜਦਕਿ ਦੋਸ਼ੀ ਪੁਲਸ ਦੇ ਆਉਣ ਤੇ ਚਾਲੂ
ਭੱਠੀ ਛੱਡਕੇ ਫਰਾਰ ਹੋ ਗਿਆ।
ਮੌਕੇ ਤੇ ਗਈ ਲਾਹਣ ਅਤੇ ਹੋਰ ਸਮਾਨ।
ਮੌਕੇ ਤੇ ਗਈ ਲਾਹਣ ਅਤੇ ਹੋਰ ਸਮਾਨ।
Comments
Post a Comment