ਸੜਕ ਹਾਦਸੇ ਵਿਚ 14 ਲੋਕ ਜਿੰਦਾ ਸੜੇ,ਚਾਰ ਬੱਚੇ ਵੀ ਸ਼ਾਮਲ

ਲਾਹੌਰ - ਅੱਜ ਪਾਕਿਸਤਾਨੀ ਪੰਜਾਬ ਦੇ ਚਾਕਰੀ ਨੇੜੇ ਇਕ ਯਾਤਰੀਆਂ ਨਾਲ ਭਰੀ ਵੈਨ ਦੇ ਇਕ ਟਰਾਲੇ ਨਾਲ ਟਕਰਾਉਣ ਕਾਰਨ ਵੈਨ ਵਿਚ ਅੱਗ ਲੱਗ ਗਈ ਤੇ ਇਸ 'ਚ ਸਵਾਰ 14 ਯਾਤਰੀਆਂ ਦੀ ਸੜਨ ਕਾਰਨ ਮੌਤ ਹੋ ਗਈ। ਇਨ੍ਹਾਂ ਵਿਚ
ਚਾਰ ਬੱਚੇ ਵੀ ਸ਼ਾਮਲ ਹਨ। ਇਹ ਵੈਨ ਰਾਵਲਪਿੰਡੀ ਜਾ ਰਹੀ ਸੀ।

Comments