ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਉਰਫ ਮੋਂਟੀ ਬਰਾੜ ਅਤੇ ਮੋਂਟੀ ਬਰਾੜ ਦੀ ਪਤਨੀ ਜਸਕਿੰਦਰ ਕੌਰ'ਤੇ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ
ਗਿੱਦੜਬਾਹਾ ਤੋਂ ਸਾਲ 2012 ਵਿਚ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੇ ਵਿਧਾਨ ਸਭਾ
ਦੀ ਚੋਣ ਲੜਣ ਵਾਲੇ ਸੰਤ ਸਿੰਘ ਬਰਾੜ ਦੇ ਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ
ਸਿੰਘ ਉਰਫ ਮੋਂਟੀ ਬਰਾੜ ਅਤੇ ਮੋਂਟੀ ਬਰਾੜ ਦੀ ਪਤਨੀ ਜਸਕਿੰਦਰ ਕੌਰ'ਤੇ ਥਾਣਾ
ਗਿੱਦੜਬਾਹਾ ਦੀ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ
ਅਨੁਸਾਰ ਗਿੱਦੜਬਾਹਾ ਦੇ ਦੋ ਕਾਰੋਬਾਰੀ ਘਰਾਣਿਆ ਵੱਲੋਂ ਸਾਲ 2016 ਵਿਚ ਐੱਸ.ਐੱਸ.ਪੀ.
ਬਠਿੰਡਾ ਪਾਸ ਕੀਤੀ ਗਈ ਸ਼ਿਕਾਇਤ ਦੇ ਆਧਾਰ'ਤੇ ਜਾਂਚ ਉਪਰੰਤ ਉਕਤਾਨ ਵਿਰੁੱਧ ਮਾਮਲਾ ਦਰਜ
ਕੀਤਾ ਗਿਆ ਹੈ। ਗਿੱਦੜਬਾਹਾ ਦੇ ਸਾਬਕਾ ਪਟਵਾਰੀ ਹਾਕਮ ਸਿੰਘ ਪੁੱਤਰ ਜੋਤੀ ਪ੍ਰਸਾਦ
ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਮੋਂਟੀ ਬਰਾੜ ਦੇ ਪਿਤਾ
ਸੰਤ ਸਿੰਘ ਬਰਾੜ ਨੇ ਸਾਲ 2007 ਵਿਚ ਆਜਾਦ ਉਮੀਦਵਾਰ ਦੇ ਤੌਰ'ਤੇ ਗਿੱਦੜਬਾਹਾ ਤੋਂ
ਵਿਧਾਨ ਸਭਾ ਚੋਣ ਲੜੀ ਸੀ ਅਤੇ ਇਸ ਦੌਰਾਨ ਉਨ੍ਹਾਂ ਦੀ ਜਾਣ ਪਹਿਚਾਣ ਮੇਰੇ ਅਤੇ ਮੇਰੇ
ਪਰਿਵਾਰ ਨਾਲ ਹੋ ਗਈ। ਇਸ ਤੋਂ ਬਾਅਦ 18 ਮਾਰਚ 2015 ਨੂੰ ਮੋਂਟੀ ਬਰਾੜ ਅਤੇ ਉਸਦੀ
ਪਤਨੀ ਜਸਕਿੰਦਰ ਕੌਰ ਨੇ ਮੇਰੇ ਪੁੱਤਰ ਕ੍ਰਿਸ਼ਨ ਕੁਮਾਰ ਨੂੰ ਦੱਸਿਆ ਕਿ ਉਹ ਸ਼ਰਾਬ ਦੇ
ਠੇਕੇ ਆਦਿ ਲੈਂਦੇ ਹਨ ਹਨ ਇਸ ਕੰਮ ਵਿਚ ਉਨ੍ਹਾਂ ਨੂੰ ਮੋਟਾ ਮੁਨਾਫਾ ਹੁੰਦਾ ਹੈ।
ਉਨ੍ਹਾਂ ਸਾਨੂੰ ਵੀ ਉਕਤ ਕੰਮ ਵਿਚ ਬਤੌਰ ਹਿੱਸੇਦਾਰ ਬਣਨ ਦੀ ਪੇਸ਼ਕਸ ਕੀਤੀ ਜਿਸ ਤੇ
ਅਸੀਂ ਉਕਤ ਮੋਂਟੀ ਬਰਾੜ ਤੇ ਉਸਦੀ ਪਤਨੀ ਜਸਕਿੰਦਰ ਕੌਰ ਦੀਆਂ ਗੱਲਾਂ ਦੇ ਭਰੋਸਾ ਕਰਕੇ
ਉਨ੍ਹਾਂ ਜਸਕਿੰਦਰ ਕੌਰ ਦੇ ਬੈਂਕ ਖਾਤੇ ਵਿਚ 85 ਲੱਖ ਰੁਪਏ ਜਮਾਂ ਕਰਵਾ ਦਿੱਤੇ ਜਦੋਂਕਿ
61 ਲੱਖ 86 ਹਜਾਰ 400 ਰੁਪਏ ਨਗਦ ਸ਼ਰਾਬ ਦੇ ਠੇਕੇ ਸੰਬੰਧੀ ਪਰਚੀਆਂ ਪਾਉਣ ਲਈ ਦਿੱਤੇ।
ਉੱਥੇ ਹੀ ਦੂਜੇ ਪਾਸੇ ਗਿੱਦੜਬਾਹਾ ਦੇ ਵਪਾਰੀ ਜੀਤ ਕੁਮਾਰ ਨੇ ਵੀ ਉਕਤ ਸ਼ਰਾਬ ਦੇ
ਠੇਕਿਆਂ ਵਿਚ ਹਿੱਸੇਦਾਰੀ ਪਾਉਣ ਲਈ ਜਸਕਿੰਦਰ ਕੌਰ ਦੇ ਬੈਂਕ ਖਾਤੇ ਵਿਚ 95 ਲੱਖ ਰੁਪਏ
ਜਮਾਂ ਕਰਵਾ ਦਿੱਤੇ ਅਤੇ 3 ਕਰੋੜ 42 ਲੱਖ ਰੁਪਏ ਨਗਦ ਉਕਤ ਦੋਵਾਂ ਨੂੰ ਦਿੱਤੇ। ਉਨ੍ਹਾਂ
ਦੱਸਿਆ ਕਿ ਉਕਤਾਨ ਨੇ ਨਾ ਤਾਂ ਉਨ੍ਹਾਂ ਦੇ ਨਾਮ ਤੇ ਕੋਈ ਸ਼ਰਾਬ ਠੇਕੇ ਲੈਣ ਸੰਬੰਧੀ
ਪਰਚੀ ਪਾਈ ਅਤੇ ਨਾ ਹੀ ਪਰਚੀ ਨਾ ਨਿੱਕਲਣ ਦੀ ਸੂਰਤ ਵਿਚ ਤੈਅ ਕੀਤੀ ਵਿਆਜ ਦੀ ਰਕਮ ਅਦਾ
ਕੀਤੀ। ਉਨ੍ਹਾਂ ਵੱਲੋਂ ਵਾਰ ਵਾਰ ਰੌਲਾ ਪਾਉਣ ਤੇ ਮੋਂਟੀ ਬਰਾੜ ਨੇ ਜੀਤ ਕੁਮਾਰ ਨੂੰ 2
ਕਰੋੜ 57 ਲੱਖ ਰੁਪਏ ਵਾਪਿਸ ਮੋੜ ਦਿੱਤੇ, ਜਦੋਂਕਿ ਬਕਾਇਆ ਰਕਮ 1 ਕਰੋੜ 80 ਲੱਖ ਰੁਪਏ
ਜਲਦੀ ਹੀ ਅਦਾ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦੱਸਿਆ ਕਿ ਅਗਸਤ 2016 ਵਿਚ ਹਾਕਮ ਸਿੰਘ
ਅਤੇ ਕ੍ਰਿਸ਼ਨ ਕੁਮਾਰ ਨੂੰ ਮੋਂਟੀ ਬਰਾੜ ਨੇ 1 ਕਰੋੜ 46 ਲੱਖ 86 ਹਜ਼ਾਰ 400 ਰੁਪਏ ਦਾ
ਚੈਕ ਦੇ ਦਿੱਤਾ ਜੋ ਖਾਤੇ ਵਿਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਿਆ।
Comments
Post a Comment