ਪਿੰਡ ਕਾਉਣੀ ਦੇ ਦੋ ਨੌਜਵਾਨ16 ਕਿਲੋ ਡੋਡਾ ਪੋਸਤ ਸਮੇਤ ਕਾਬੂ

ਜਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਸੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਗਿਦੜ੍ਹਬਾਹਾ ਰਾਜਪਾਲ ਸਿੰਘ ਦੀ ਰਹਿਨਮਾਈ ‘ਚ ਪੁਲਿਸ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਪੁਲਿਸ ਚੌਂਕੀ ਦੋਦਾ ਦੇ ਇੰਚਾਰਜ ਵੀਰਾ ਸਿੰਘ ਵਿਰਕ ਦੀ ਯੋਗ ਅਗਵਾਈ ‘ਚ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਦੋ ਵਿਆਕਤੀਆਂ ਨੂੰ ਡੋਡਾ ਪੋਸਤ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਆਿਂ ਪੁਲਿਸ ਚੌਂਕੀ ਇੰਚਾਰਜ ਵੀਰਾ ਸਿੰਘ ਵਿਰਕ ਨੇ ਦੱਸਿਆ ਕਿ ਉਹ ਕੌਣੀ ਤੋਂ ਲੁਹਾਰਾ ਜਾ ਰਹੇ ਸਨ ਤਾਂ ਦੋ ਬੰਦਿਆਂ ਨੇ ਪੁਲਿਸ ਨੂੰ ਵੇਖ ਲੁਕਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੂੰ ਸ਼ੱਕ ਦੇ ਅਧਾਰ ‘ਤੇ ਫੜ ਕੇ ਲਈ ਗਈ ਤਲਾਸ਼ੀ ਦੌਰਾਨ ਉਨ੍ਹਾਂ ਕੋਲੋ 16 ਕਿਲੋ ਡੋਡਾ ਪੋਸਤ ਬਰਾਮਦ ਹੋਇਆ, ਦੋਸ਼ੀਆਂ ਦੀ ਪਛਾਣ ਰਪਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਅਤੇ ਹਰਭਗਵਾਨ ਸਿੰਘ ਪੁੱਤਰ ਇਕਬਾਲ ਸਿੰਘ ਕਾਉਣੀ ਵਾਸੀ ਕਵਜੋਂ ਹੋਈ ਹੈ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋ ਮੁਕੱਦਮਾ ਨੰਬਰ 111 ਅਧੀਨ ਧਾਰਾ 1561 85 ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Comments
Post a Comment