ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਮੱਲਣ 'ਚ ਸ਼ਾਨਦਾਰ ਅਗਾਜ਼-ਜਸਪ੍ਰੀਤ ਭਲਾਈਆਣਾ ਅਤੇ ਨਰਿੰਦਰ ਕਾਉਣੀ ਨੇ ਉਦਘਾਟਨ ਕੀਤਾ
- ਜ਼ਿਲਾ ਸਿੱਖਿਆ ਅਫਸਰ ਬਲਜੀਤ ਕੁਮਾਰ ਅਤੇ ਉਪ ਜ਼ਿਲਾ ਅਫਸਰ ਮਨਛਿੰਦਰ
ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਏ ਈ ਓ ਦਲਜੀਤ ਸਿੰਘ ਵੜਿੰਗ ,ਏ ਈ ਓ ਰਾਜ ਕੁਮਾਰ ਅਤੇ ਪੀ ਈ
ਓ ਗਿਦੜਬਾਹਾ-2(ਦੋਦਾ) ਦੀ ਅਗਵਾਈ ਹੇਠ ਸਵ ਅਧਿਆਪਕ ਜਸਵਿੰਦਰ ਸਿੰਘ ਮੱਲਣ ਨੂੰ ਸਮਰਪਿਤ
22 ਵੀਆਂ ਤਿੰਨ ਰੋਜਾ ਪ੍ਰਾਇਮਰੀ ਸਕੂਲ ਜ਼ਿਲਾ ਪੱਧਰੀ ਖੇਡਾਂ ਦਾ ਅਗਾਜ਼ ਅੱਜ ਪਿੰਡ ਮੱਲਣ
ਵਿਖੇ ਹੋਇਆਂ । ਨਰਿੰਦਰ ਸਿੰਘ ਕਾਉਣੀ ਅਤੇ ਹਲਕਾ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਦੇ
ਨਿੱਜੀ ਸਹਾਇਕ ਜਸਪ੍ਰੀਤ ਸਿੰਘ ਭਲਾਈਆਣਾ ਵੱਲੋਂ ਮੁੱਖ ਮਹਿਮਾਣ ਦੇ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਵ ਜਸਵਿੰਦਰ ਸਿੰਘ ਮੱਲਣ ਜਿੱਥੇ ਬਹੁਤ ਹੀ ਨੇਕ ਸੁਭਾਅ ਦੇ
ਮਾਲਕ ਸਨ ਉਥੇ ਹੀ ਵਾਤਾਵਰਨ ਪ੍ਰੇਮੀ ਵੀ ਸਨ। ਉਨ੍ਹਾਂ ਦੀਆ ਕੋਸ਼ਿਸ਼ਾ ਸਦਕਾ ਪ੍ਰਾਂਿÂਮਰੀ
ਸਕੂਲ ਮੱਲਣ ਦੇ ਵਿਦਿਆਰਥੀ ਖੇਡਾਂ 'ਚ ਵੱਡੀਆਂ ਮੱਲਾ ਮਾਰਦੇ ਸਨ। ਟੂਰਨਾਂਮੈਂਟ ਕਮੇਟੀ
ਪ੍ਰੈਸ ਸਕੱਤਰ ਲਖਵੀਰ ਸਿੰਘ ਹਰੀਕੇ ਕਲਾਂ ਅਤੇ ਰਾਮ ਸਿੰਘ ਰੁਪਾਣਾ ਨੇ ਦੱਸਿਆ ਕਿ ਪਹਿਲੇ
ਦਿਨ ਬਲਾਕ ਦੋਦਾ-1 ਵਿਚੋ ਦੋਦਾ ਜੇਤੂ,ਬਲਾਕ ਮੁਕਤਸਰ ਤੇ ਲੰਬੀ ਵਿਚੋ ਬਲਾਕ ਲੰਬੀ
ਜੇਤੂ,400 ਮੀਟਰ ਰੇਸ ਲੜਕੀਆਂ 'ਚੋ ਗਿਦੜਬਾਹਾ ਬਲਾਕ ਇਕ ਪਹਿਲੇ, ਬਲਾਕ ਦੋਦਾ ਦੂਜੇ ਅਤੇ
ਲੰਬੀ ਤੀਜੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਤਿੰਨ ਦਿਨ ਚੱਲਣਗੇ। ਇਸ
ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਤੋ ਇਲਾਵਾਂ ਸਵ ਜਸਵਿੰਦਰ ਸਿੰਘ
ਮੱਲਣ ਦਾ ਪਰਿਵਾਰ ਹਾਜਰ ਸੀ।
Comments
Post a Comment