ਭਰੂਣ ਹੱਤਿਆ ਤੇ ਅਧਾਰਿਤ ਗੀਤ “ਫਰਿਆਦ'' ਸਮਾਜ਼ ਨੂੰ ਸੇਧ ਦੇਵੇਗਾ-ਹਰਪਾਲ ਲਾਡਾ

ਹਰ ਗੀਤ ਰਾਂਹੀ ਸਮਾਜ ਨੂੰ ਸੁਨੇਹਾ ਦੇਣ ਕੋਸ਼ਿਸ਼ ਕਰਦੇ ਹਾਂ -ਹਰਪਾਲ

—-ਹਰ ਸਮੇਂ ਆਪਣੇ ਗੀਤਾਂ ਰਾਂਹੀ ਸਮਾਜ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਸੁਨੇਹਾ ਦੇਣ ਵਾਲੇ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਉੱਘੇ ਪੰਜਾਬੀ ਗਾਇਕ ਹਰਪਾਲ ਲਾਡਾ ਹੁਣ ਫੇਰ ਇਕ ਵਾਰ ਦਰਸ਼ਕਾਂ ਲਈ

“ਫਰਿਆਦ” ਗੀਤ ਰਾਂਹੀ ਭਰੂਣ ਹੱਤਿਆਂ ਕਰਨ ਵਾਲੇ ਲੋਕਾਂ ਨੂੰ ਲਾਹਣਤ

ਪਾਉਣਗੇ। ਉਨ੍ਹਾਂ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਫਰਿਆਦ ਗੀਤ ਸਾਡੀ ਟੀਮ ਨੇ ਸੈਕਟਰ -5 ਐਮ ਵੀ ਡੀ ਗੂਰੂਗ੍ਰਾਂਮ ਅਤੇ ਪ੍ਰਤਾਪ ਨਗਰ ‘ਚ ਸ਼ੂਟਿੰਗ ਮੁਕੰਮਲ ਕਰ ਲਈ ਹੈ ਅਤੇ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਹਿਚਰੀ ‘ਚ ਹਾਜਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਦੀਪ ਬਾਗਪੁਰੀ ਲਿਖਿਆ ਹੈ ਅਤੇ ਸੰਗੀਤ ਸੁਨੀਲ ਬਾਵਾ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਰਾਮੇਸ਼ ਨਾਰੰਗ ਡੀ ਐਨ ਪ੍ਰੋਡਕਸ਼ਨ ਦੁਆਰਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਸਮਾਜ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਦੌਰਾਨ ਲੋਕਾਂ ਵਿਚ ਇਸ ਗੀਤ ਦੀ ਸ਼ੂਟਿੰਗ ਦੌਰਾਨ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਕਾਬਲੇਗੌਰ ਹੈ ਕਿ ਹਰਪਾਲ ਲਾਡਾ ਦਾ ਗੀਤ “ ਸਭ ਫੈਨ ਭਗਤ ਸਿੰਘ  ਦੇ” ਬਹੁਤ ਜਿਆਦਾ ਮਕਬੂਲ ਰਿਹਾ ਅਤੇ ਉਨ੍ਹਾਂ ਨੇ ਪਾਖੰਡੀ ਬਾਬਿਆਂ ਤੇ ਆਪਣੇ ਗੀਤ “ਬਚਕੇ ” ਰਾਂਹੀ ਤਕੜਾ ਵਾਰ ਕੀਤਾ ਸੀ ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ


Comments

Popular posts from this blog

Amit Shah's income was increased with the speed of the bult train

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ