ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਛਾਲ ਮਾਰਕੇ ਕੀਤੀ ਖ਼ੁਦਕੁਸ਼ੀ
ਬੇਸ਼ਕ ਸਰਕਾਰ ਬਦਲ ਗਈ ਹੈ ਪਰ ਖੁਦਕੁਸ਼ੀਆਂ ਦਾ ਵਰਤਾਰਾ ਨਿਰੰਤਰ ਜਾਰੀ ਹੈ। ਤਾਜਾ ਮਾਮਲਾ ਪਿੰਡ ਬਾਜ਼ਕ ਦਾ ਹੈ ਜਿੱਥੋ ਦੇ ਇਕ ਕਰਜਾਈ ਕਿਸਾਨ ਨੇ ਪਿੰਡ ਦੌਲਾ ਨੇੜੇ ਸਵੇਰੇ ਬਠਿੰਡਾ- ਸ੍ਰੀ ਗੰਗਾਨਗਰ ਰੇਲ ਗੱਡੀ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਸਿਰ ਚਾਰ ਲੱਖ ਦੇ ਕਰੀਬ ਕਰਜਾ ਸੀ ਅਤੇ 4 ਏਕੜ ਜਮੀਨ ਕਿਸਾਨ ਆਪਣੇ ਪਿੱਛੇ ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਿਆ ਹੈ। ਰੇਲਵੇ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਲਾਸ਼ ਦਾ ਪੋਸਟਮਾਰਟਨ ਕਰਵਾ ਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ। ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਛਾਲ ਮਾਰਕੇ ਕੀਤੀ ਖ਼ੁਦਕੁਸ਼ੀ
Comments
Post a Comment