ਪੰਜਗਰਾਈਂ ਕਲਾਂ 'ਚ 'ਆਪ' ਆਗੂਆਂ ਨੇ ਫੂਕਿਆ ਲੰਗਾਹ ਦਾ ਪੁਤਲਾ



ਸਮੁੱਚੀ ਸਿੱਖ ਕੌਮ ਨੂੰ ਪੂਰੀ ਦੁਨੀਆਂ ਅੰਦਰ ਸ਼ਰਮਸਾਰ ਕਰਨ ਵਾਲੇ ਸੁੱਚੇ ਲੰਗਾਹ ਨੂੰ ਫਾਂਸ਼ੀ ਦੀ ਸ਼ਜਾ ਹੋਵੇ: ਹਰਚੰਦ ਸਿੰਘ ਬਰਾੜ
ਪੰਜਗਰਾਈਂ ਕਲਾਂ,5 ਅਕਤੂਬਰ (ਸੁਖਜਿੰਦਰ ਸਿੰਘ ਪੰਜਗਰਾਈਂ) : ਪੰਜਗਰਾਈਂ ਕਲਾਂ ਵਿਖੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਜਿਲ੍ਹਾ ਫਰੀਦਕੋਟ ਦੇ ਵਾਇਸ ਪ੍ਰਧਾਨ ਹਰਚੰਦ ਸਿੰਘ ਬਰਾੜ ਦੀ ਅਗਵਾਈ ਵਿੱਚ ਇਕੱਤਰ ਹੋ ਕੇ ਬਲਾਤਕਾਰ ਦੇ ਮਾਮਲੇ 'ਚ ਘਿਰੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿਹੁੰ ਲੰਗਾਹ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਤੇ ਉਕਤ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਸੁੱਚਾ ਬਲਾਤਕਾਰੀ ਮੁਰਦਾਬਾਦ,ਸੁੱਚੇ ਨੂੰ ਫਾਂਸੀ ਦਿਉ ਆਦਿ ਨਾਅਰੇ ਲਾ ਕੇ ਸਾਬਕਾ ਅਕਾਲੀ ਮੰਤਰੀ ਖਿਲਾਫ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਹਰਚੰਦ ਸਿੰਘ ਬਰਾੜ ਨੇ ਕਿਹਾ ਕੇ ਸੁੱਚੇ ਲੰਗਾਹ ਨੇ ਘਟੀਆ ਹਰਕਤ ਕਰਕੇ ਸਮੁੱਚੀ ਸਿੱਖ ਕੌਮ ਨੂੰ ਪੂਰੀ ਦੁਨੀਆਂ ਅੰਦਰ ਸ਼ਰਮਸਾਰ ਕੀਤਾ ਹੈ ਜੋ ਅਤਿ ਨਿੰਦਣਯੋਗ ਕਾਰਵਾਈ ਹੈ। ਉਹਨਾਂ ਕਿਹਾ ਕੇ ਇੱਕ ਬੇ-ਸਹਾਰਾ ਔਰਤ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਉਸ ਨਾਲ ਬਲਾਤਕਾਰ ਕਰਨ ਵਾਲੇ ਅਕਾਲੀ ਦਲ ਦੇ ਇਸ ਸਾਬਕਾ ਮੰਤਰੀ ਲੰਗਾਹ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ। ਇਸ ਮੌਕੇ ਤੇ ਜਸਵਿੰਦਰ ਸਿੰਘ ਸਿੰਦਰ ਬਰਾੜ,ਜਸਵੀਰ ਸਿੰਘ ਪੱਪੂ,ਗੁਰਨਾਮ ਸਿੰਘ ਗਾਮਾ,ਬਲਦੇਵ ਸਿੰਘ ਜੀਵਨ ਵਾਲਾ,ਬਸੰਤ ਸਿੰਘ,ਗੁਰਤੇਜ ਸਿੰਘ ਤੇਜਾ ਬਰਾੜ,ਮਿੰਟੂ,ਗੁਰਭੇਜ ਸਿੰਘ ਆਦਿ ਹਾਜ਼ਰ ਸਨ।
ਸਬੰਧਤ ਤਸਵੀਰ : 5 ਪੀਜੀਕੇ 1

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ