ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਦੇ ਅਰਥ... ਜਸਪਾਲ ਸਿੰਘ ਹੇਰਾਂ ਅੱਜ ਵੀ ਪਹਿਰੇਦਾਰ ਨੇ ਲਿਖਿਆ ਹੈ ਕਿ ਸਿੱਖ ਨੌਜਵਾਨ ਦੇ ਕਾਤਲ ਕੇ. ਪੀ. ਗਿੱਲ ਤੇ ਜਦੋਂ ਸਿੱਖ ਕੌਮ, ਕੌਮ ਦੇ ਇਸ ਘਿਨਾਉਣੇ ਕਾਤਲ ਦੇ ਜੀਵਨ ਤੇ ਤੋਏ- ਤੋਏ ਕਰ ਰਹੀ ਹੈ, ਹਰ ਸਿੱਖ ਨੂੰ ਇਸ ਕੌਮੀ ਗਦਾਰ ਦੀਆਂ ਆਖਰੀ ਰਸਮ, ਸਿੱਖ ਰਵਾਇਤਾਂ ਨਾਲ ਨਾਂਹ ਕਰਨ ਲਈ ਆਖਿਆ ਜਾ ਰਿਹਾ ਹੈ। ਉਸ ਸਮੇਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦੇ ਬੁੱਲ• ਕਿਉਂ ਸੀਤੇ ਗਏ ਹਨ? ਕੀ ਬਾਦਲ ਹਾਊਸ ਤੋਂ ਹਾਲੇਂ ਤੱਕ ਕੋਈ ਆਦੇਸ਼ ਪ੍ਰਾਪਤ ਨਹੀਂ ਹੋਇਆ? ਕੌਮ ਦੇ ਰੋਹ ਤੇ ਰੋਸ ਨੂੰ ਵੇਖਦਿਆਂ ਵੱਡੇ ਬਾਦਲ ਨੇ ਤਾਂ ਵਿੱਚ-ਵਿਚਾਲੇ ਜਿਹੀ ਵਾਲੀ ਗੱਲ• ਆਖ਼ ਕੇ ਗੰਭੀਰ ਮਾਮਲੇ ਤੋਂ ਆਪਣੀ ਆਦਤ ਅਨੁਸਾਰ ਟਾਲਾ ਵੱਟ ਲਿਆ ਹੈ। ਭਾਵੇਂ ਕਿ ਜਿਵੇਂ ਅਸੀਂ ਨਿਰੰਤਰ ਲਿਖਦੇ ਆ ਰਹੇ ਹਾਂ ਕਿ ਇਸ ਸਮੇਂ ਸਿੱਖ ਕੌਮ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਇਕੋ- ਇੱਕ ਹੱਲ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਹੈ। ਜਦੋਂ ਤੱਕ ਕੌਮ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਸਥਾਪਿਤ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਨੂੰ ਪ੍ਰਵਾਨ ਨਹੀਂ ਕਰਦੀ ਉਦੋਂ ਤੱਕ ਕੌਮ 'ਚ ਏਕਤਾ, ਇਤਫ਼ਾਕ ਤੇ ਇੱਕਸੁਰਤਾ ਪੈਦਾ ਨਹੀਂ ਹੋਣੀ, ਜਿਸ ਕਾਰਣ ਕੌਮੀ ਵਿਵਾਦ ਹੱਲ ਹੋਣ ਦੀ ਥਾਂ, ਹੋਰ ਵੱਧਦੇ ਰਹਿਣਗੇ। ਖੈਰ! ਅਸੀਂ ਗੱਲ ਕਰ ਰਹੇ ਸੀ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਇਸ ਕ...