Posts
ਦਾਜ਼ ਦੇ ਲੋਭੀਆਂ ਨੇ ਦੋ ਬੱਚਿਆਂ ਦੀ ਮਾਂ ਨੂੰ ਜ਼ਹਿਰ ਦੇ ਕੇ ਮਾਰਿਆ ,ਹਸਪਤਾਲ ਬਾਹਰ ਲਾਸ਼ ਰੱਖਕੇ ਧਰਨਾ ਲਾਇਆ ਪੁਲਸ ਵਿਰੁੱਧ ਧਰਨਾ
- Get link
- X
- Other Apps
ਲਾਸ਼ ਹਸਪਤਾਲ ਦੇ ਬਾਹਰ ਰੱਖਕੇ ਪਰਿਵਾਰ ਨੇ ਪੁਲਸ ਵਿਰੁੱਧ ਧਰਨਾ ਲਾਇਆ ਗਿੱਦੜਬਾਹਾ ਵਿਖੇ ਅੱਜ ਸ਼ਾਮ ਮਾਹੌਲ ਉਸ ਸਮੇਂ ਤਨਾਅਪੂਰਣ ਹੋ ਜਦੋਂ ਇਕ ਵਿਆਹੁਤਾ ਲੜਕੀ ਦੀ ਬੀਤੀ ਰਾਤ ਹੋਈ ਮੌਤ ਤੋਂ ਬਾਅਦ ਉਸਦੇ ਪੇਕਾ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਦੇ ਬਾਹਰ ਰੱਖ ਕੇ ਪੁਲਸ ਪ੍ਰਸ਼ਾਸ਼ਨ ਵਿਰੁੱਧ ਜੋਰਦਾਰ ਨਾਰੇਬਾਜੀ ਕੀਤੀ ਅਤੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਖੁਸ਼ਦੀਪ ਕੌਰ ਦੇ ਪਿਤਾ ਅਜੈਬ ਸਿੰਘ ਜਗੀਰ ਸਿੰਘ ਵਾਸੀ ਜਟਾਣਾ ਖੁਰਦ (ਜਿਲ੍ਹਾ ਮਾਨਸਾ) ਨੇ ਦੱਸਿਆ ਕਿ ਉਸਦੀ ਲੜਕੀ ਖੁਸ਼ਦੀਪ ਕੌਰ ਦੀ ਸ਼ਾਦੀ ਕਰੀਬ 10 ਸਾਲ ਪਹਿਲਾਂ ਗਿੱਦੜਬਾਹਾ ਦੇ ਵਾਰਡ ਨੰ 9 ਦੇ ਰਹਿਣ ਵਾਲੇ ਜਗਦੇਵ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਹੋਈ ਸੀ ਅਤੇ ਇਸ ਸ਼ਾਦੀ ਤੋਂ ਉਸਦੀ ਲੜਕੀ ਖੁਸ਼ਦੀਪ ਕੌਰ ਦੇ ਇਕ ਲੜਕੀ ਅਤੇ ਇਕ ਲੜਕਾ ਪੈਦਾ ਹੋਏ ਸਨ। ਅਜੈਬ ਸਿੰਘ ਨੇ ਦੱਸਿਆ ਕਿ ਸ਼ਾਦੀ ਤੋਂ ਬਾਅਦ ਖੁਸ਼ਦੀਪ ਕੌਰ ਦਾ ਸਹੁਰਾ ਪਰਿਵਾਰ ਉਸਨੂੰ ਦਹੇਜ ਦੀ ਮੰਗ ਲੈ ਕੇ ਤੰਗ ਪਰੇਸ਼ਾਨ ਕਰਨ ਲੱਗ ਪਿਆ। ਇਸ ਸੰਬੰਧ ਵਿਚ ਖੁਸ਼ਦੀਪ ਕੌਰ ਪੁਲਸ ਦੇ ਉਚ ਅਧਿਕਾਰੀਆਂ ਨੂੰ ਆਪਣੇ ਸਹੁਰਾ ਪਰਿਵਾਰ ਵੱਲੋਂ ਕੀਤੀ ਗਈ ਕੁੱਟਮਾਰ’ਤੇ ਕਾਰਵਾਈ ਕਰਨ ਲਈ ਅਰਜੋਈ ਕੀਤੀ ਸੀ ਪਰੰਤੂ ਪੁਲਸ ਵੱਲੋਂ ਖੁਸ਼ਦੀਪ ਕੌਰ ਦੀ ਉਕਤ ਦਸਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ...
ਦਰਦਨਾਕ ਸੜਕ ਹਾਦਸੇ ਵਿਚ 5 ਦੀ ਮੌਤ ,ਦੋ ਗੰਭੀਰ ਜਖਮੀ
- Get link
- X
- Other Apps
ਆਸਾਬੁੱਟਰ ਪਿੰਡ ਵਿਚ ਉਸ ਸਮੇ ਸੋਗ ਦੀ ਲਹਿਰ ਦੌੜ ਗਈ ਜਦ ਅਜ ਸਵੇਰੇ 4 ਵਜੇ ਆਸਾਬੁੱਟਰ ਤੋ ਮਲੋਰਕੋਟਲੇ ਚੌਕੀ ਭਰਨ ਗਏ ਜਦ ਵਾਪਸ ਮਾਰੂਤੀ ਰਾਂਹੀ 7 ਕਾਰ ਸਵਾਰ ਪੰਜਗਰਾਈ ਨੇੜੇ ਪਹੁੰਚੇ ਤਾਂ ਕਾਰ ਚਾਲਕ ਤਰਸੇਮ ਸਿੰਘ ਚੌਕੀਦਾਰ ਪੁੱਤਰ ਬਲਵੀਰ ਸਿੰਘ ਵਾਸੀ ਆਸਾਬੁੱਟਰ ਆਪਣਾ ਸੰਤੁਲਨ ਗਵਾ ਬੈਠੇ ਅਤੇ ਕਾਰ ਖੜੇ ਟਰੱਕ ਵਿਚ ਜਾ ਟਕਰਾਈ ਜਿਸ ਵਿਚ ਕਾਰ ਚਾਲਕ ਸਣੇ 7 ਜਣੇ ਸਵਾਰ ਸਨ ਅਤੇ 5 ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਬੱਚਿਆ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਹੋਇਆ ਹੈ। ਇਸ ਹਾਦਸੇ ਵਿਚ ਕਾਰ ਚਾਲਕ ਤਰਸੇਮ ਸਿੰਘ ਵਾਸੀ ਆਸਾਬੁੱਟਰ ਜੋ ਕਿ ਪਿੰਡ ਦਾ ਚੌਕੀਦਾਰ ਸੀ ਉਸਦੀ ਵੀ ਮੌਤ ਹੋ ਗਈ । ਜਾਣਕਾਰੀ ਦਿੰਦਿਆ ਨਿੱਕੋ ਕੌਰ ਨੇ ਦੱਸਿਆ ਕਿ ਮੇਰੀ ਧੀ ਦਵਿੰਦਰ ਕੌਰ ਪਤਨੀ ਸੋਨਾ ਸਿੰਘ ਅਤੇ ਦੋਹਤਾ ਮੇਰੀ ਭੈਣ ਭੂੰਡੀ ਕੌਰ ਪਤਨੀ ਕਾਲਾ ਸਿੰਘ ਆਸਾਬੁੱਟਰ ਅਤੇ ਭਤੀਜੀ ਸੋਮਾ ਕੌਰ ਪਤਨੀ ਬਿੱਟੂ ਸਿੰਘ ਵਾਸੀ ਥਾਦੇਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਖਬਰ ਮਿਲਦਿਆ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਦੱਸਣਯੋਗ ਹੈ ਕਿ ਮਰਨ ਵਾਲਿਆ ਵਿਚ ਮਾਂ ਧੀ ਅਤੇ ਭਤੀਜੀ ਦੋਹਤੇ ਦ ਦਰਦਨਾਕ ਮੌਤ ਹੋਈ ਹੈ ਪਰਿਵਾਰ ਮਜਦੂਰੀ ਕਰਕੇ ਗੁਜਾਰਾ ਕਰਦਾ ਹੈ ਅਤੇ ਕਾਰ ਚਾਲਕ ਆਪਣੇ ਪਿੱਛੇ ਪਤਨੀ ਸਣੇ ਤਿੰਨ ਸਾਲ ਦਾ ਇਕਲੌਤਾ ਪੁੱਤਰ ਛੱਡ ਗਿਆ,ਘਰ ਵਿਚ ਇਸ ਤੋ ਬਾਅਦ ਕੋਈ ਵੀ ਕਮਾਈ ਕਰਨ ਵਾਲਾ ਨਹੀ ਰਿਹਾ। ...
ਅਜ਼ਾਦ ਸੇਵਾ ਸੁਸਾਇਟੀ ਮਲੋਟ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ-MALOUT NEWS
- Get link
- X
- Other Apps
ਪੁਲਸ ਚੌਕੀ ਇੰਚਾਰਜ ਨੇ ਦਰਖ਼ਾਸਤ ਦੇਣ ਗਏ ਦੁਕਾਨਦਾਰ ਨੂੰ ਕੁੱਟਿਆ,ਕੱਢੀਆ ਗਾਲਾ
- Get link
- X
- Other Apps
ਦੋਦਾ ਬੱਸ ਸਟੈਂਡ ਦੋਦਾ ਦੇ ਨੇੜੇ ਡੇਰਾ ਬਾਬਾ ਧਿਆਨ ਦੇ ਗੇਟ ਮੁਹਰੇ ਦੋ ਘੰਟੇ ਦੁਕਾਨਦਾਰਾਂ ਵੱਲੋਂ ਧਰਨਾ ਲਾ ਕੇ ਦੋਦਾ ਪੁਲਸ ਚੌਕੀ ਖ਼ਿਲਾਫ ਰੋਸ ਪ੍ਰਦਸ਼ਨ ਕੀਤਾ ਗਿਆ । ਪਰ ਇਸ ਦੌਰਾਨ ਧਰਨਾਕਾਰੀਆ 'ਚ ਆਪਸੀ ਤਾਲਮੇਲ ਦੀ ਕਮੀ ਵੀ ਨਜ਼ਰ ਆਈ ਅਤੇ ਉਨ੍ਹਾਂ ਕੁਝ ਚਿਰ ਬਾਅਦ ਉਨ੍ਹਾਂ ਧਰਨੇ ਨੂੰ ਬਦਲ ਕੇ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਇਸ ਦੌਰਾਨ ਬੀ ਕੇ ਯੂ ਏਕਤਾ ਉਗਰਾਹਾਂ ਦੇ ਆਗੂ ਪੂਰਨ ਸਿੰਘ ਨੇ ਕਿਹਾ ਕਿ ਵੀਰੋ ਸਰਕਾਰ ਬਦਲਣ ਨਾ ਕੁਝ ਨਹੀ ਬਦਲਿਆ ਅਤੇ ਸਰਕਾਰ ਦੇ ਇਸ਼ਾਰੇ ਤੇ ਕਿਰਤੀ ਵਰਗ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏ ਐਸ ਆਈ ਵੀਰਾ ਸਿੰਘ ਵਿਰਕ ਵੜਿੰਗ ਦਾ ਖਾਸ ਹੈ ਅਤੇ ਉਹ ਉਸੇ ਤਰ੍ਹਾਂ ਕਰਦਾ ਹੈ ਜਿਵੇ ਵੜਿੰਗ ਉਸਨੂੰ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵਧੀਕੀ ਨਹੀ ਸਹਿਣਸੋਗ। ਜਦ ਇਸ ਸਬੰਧੀ ਵੀਰਾ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਜਦ ਰਮਨ,ਗਗਨ,ਕੁਲਵਿੰਦਰ ਦਰਖਾਸਤ ਦੇਣ ਆਏ ਤਾਂ ਉਨ੍ਹਾਂ ਵਿਚੋ ਕੁਲਵਿੰਦਰ ਸਿੰਘ ਪੂਰੀ ਤਰ੍ਹਾਂ ਸ਼ਰਾਬੀ ਸੀ ਅਤੇ ਉਸਨੇ ਮੇਰੇ 'ਚ ਚੌਕੀ ਤੋ ਬਾਹਰ ਨਿੱਕਲਦੇ ਸਮੇਂ ਮੋਟਰਸਾਈਕਲ ਮਾਰਿਆ। ਜਦ ਮੈ ਮੈਡੀਕਲ ਦੀ ਗੱਲ ਕਹੀ ਤਾਂ ਉਪਰੋਕਤ ਵਿਅਕਤੀਆ ਨੇ ਲਿਖਤੀ ਰੂਪ 'ਚ ਮੈਨੂੰ ਲਿਖਕੇ ਮੈਨੂੰ ਦਿੱਤਾ ਅਤੇ ਸਵੇਰ ਵੇਲੇ ਉਨ੍ਹਾਂ ਨੇ ਸੜਕ ਜਾਮ ਲਾ ਕੇ ਧਰਨਾ ਲਾ ਦਿੱਤਾ। ਜਦਕਿ ਮੈ ਕਿਸੇ ਨਾਲ ਦੁਰਵਿਹਾਰ ਨਹੀ ਕੀਤਾ। ਕੈਪਸ਼ਨ- ਸੜਕ ਜਾਮ ਕਰਕੇ...