ਕਾਂਗਰਸੀਆਂ ਦੀ ਧੱਕੇਸ਼ਾਹੀ-ਅਕਾਲੀ ਦਲ ਨਾਲ ਸਬੰਧਤ ਪਰਿਵਾਰ ਹੋਇਆ ਘਰ ਵਿਚ ਕੈਦ
20 ਸਾਲ ਪੁਰਾਣਾ ਘਰ ਨੂੰ ਲੱਗਿਆ ਰਾਹ ਜਬਰੀ ਚੁੱਕਕੇ ਕੀਤੀ ਕਣਕ ਦੀ ਬੀਜਾਈ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਗਿਦੜਬਾਹਾ ਹਲਕੇ ਦੇ ਅਹਿਮ ਪਿੰਡ ਚੱਕ ਗਿਲਜੇਵਾਲਾ ਵਿਚ ਕਾਂਗਰਸੀ ਪਰਿਵਾਰ ਵੱਲੋਂ ਦੂਜੇ ਅਕਾਲੀ ਦਲ ਨਾਲ ਸਬੰਧਤ ਪਰਿਵਾਰ ਨੂੰ ਸਿਆਸੀ ਸਕਤੀ ਦੇ ਚਲਦਿਆਂ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਸਬੰਧੀ ਆਪਣੀ ਦੁੱਖਭਰੀ ਕਹਾਣੀ ਪੰਜਾਬੀ ਜਾਗਰਣ ਨਾਲ ਭਾਵੁਕ ਹੋ ਕੇ ਸਾਝੀ ਕਰਦਿਆਂ ਪਰਿਵਾਰਿਕ ਮੁੱਖੀ ਗੁਰਦੇਵ ਸਿੰਘ ਪੁੱਤਰ ਬਚਣ ਸਿੰਘ ਨੇ ਦੱਸਿਆ ਕਿ ਅਸੀ ਅਕਾਲੀ ਦਲ ਨਾਲ ਜੁੜੇ ਹਾਂ ਅਤੇ ਮੇਰਾ ਭਾਈ ਕਾਂਗਰਸ ਨਾਲ ਸਬੰਧਤ ਹੈ ਅਤੇ ਸਾਡੀ ਜਮੀਨ ਸਾਝੀ ਹੈ। ਪਰ ਮੇਰਾ ਭਾਈ ਥੰਮਣ ਸਿੰਘ ਅਤੇ ਉਸਦੇ ਪੁੱਤਰ ਗੁਰਲਾਭ ਸਿੰਘ ,ਗੁਰਪਿਆਰ ਸਿੰਘ ਨੇ ਸਿਆਸੀ ਦਬਾਅ ਦੇ ਚਲਦਿਆਂ ਸਾਡੀ ਢਾਣੀ ਨੂੰ ਜਾਂਦੇ 20 ਸਾਲ ਪੁਰਾਣੇ ਕੱਚੇ ਰਾਂਹ ਨੂੰ ਬੀਤੇ ਦਿਨੀ ਸਿਆਸੀ ਦਬਾਅ ਅਤੇ ਹੋਰ ਬਦਿਆਂ ਦੀ ਮਦਦ ਨਾਲ ਆਪਣੀ ਜਮੀਨ 'ਚ ਮਿਲਾ ਲਿਆ ਅਤੇ ਉਸ ਥਾਂ ਤੇ ਜਬਰੀ ਕਣਕ ਦੀ ਬੀਜਾਈ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਸੀ ਇਸ ਰਾਸਤੇ ਬਦਲੇ ਮੇਰੇ ਦੂਜੇ ਪੁੱਤਰ ਨੂੰ ਜਮੀਨ ਦਿੱਤੀ ਹੋਈ ਸੀ ਅਤੇ ਬਦਲੇ 'ਚ ਇਹ ਰਾਂਹ ਛੁਡਾਇਆ ਸੀ ਉਨ੍ਹਾਂ ਕਿਹਾ ਕਿ ਰਾਂਹ ਬੰਦ ਹੋ ਜਾਣ ਕਾਰਨ ਸਾਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਦੂਜੀ ਧਿਰ ਵੱਲੋਂ ਸਾਨੂੰ ਖਾਲ ਵਿਚੋ ਲੰਘਣ ਤੋਂ ਵੀ ਵਰਜਿਆ ਜਾਦਾ ਹੈ ਜਿਸ ਕਾਰਨ ਅਸੀ ਘਰ 'ਚ ਹੀ ਕੈਂਦ ਹੋ ਕੇ ਰਹਿ ਗਏ ਹਾਂ। ਉਨ੍ਹਾਂ ਦੱਸਿਆ ਕਿ ਮੇਰੇ ਪੋਤਰੇ ਕੁਲਦੀਪ ਸਿੰਘ ਨੇ ਇਸ ਸਬੰਧੀ ਪਹਿਲਾ ਹੀ ਡੀ ਐਸ ਪੀ ਗਿਦੜਬਾਹਾ ਅਤੇ ਐਸ ਐਚ ਕੋਟਭਾਈ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਨੇ ਸਾਡੀ ਕੋਈ ਸੁਣਵਾਈ ਨਹੀ ਕੀਤੀ। ਅਦਾਲਤ 'ਚ ਵੀ ਇਸਦਾ ਕੇਸ ਚਲ ਰਿਹਾ ਸੀ ਅਤੇ ਅਦਾਲਤ ਨੇ ਸਟੋਟਸ ਕੋ ਬਣਾਈ ਰੱਖਣ ਦੇ ਹੁਕਮ ਦਿੱਤੇ ਸਨ ਪਰ ਇਨ੍ਹਾਂ ਨੇ ਪੁਲਸ ਪ੍ਰਸ਼ਾਸ਼ਨ ਨਾਲ ਮਿਲਕੇ ਇਸ ਦੇ ਬਾਵਜੂਦ ਵੀ ਸਾਡੇ ਘਰ ਨੂੰ ਲੱਗਿਆ ਰਾਸਤਾ ਜਬਰੀ ਚੁੱਕ ਲਿਆ। ਜੇਕਰ ਸਾਨੂੰ ਇਨਸਾਫ ਨਾ ਮਿਲਿਆਂ ਤਾਂ ਅਸੀ ਸਮੂਹਿਕ ਖੁਦਕੁਸ਼ੀ ਕਰਨ ਲਈ ਮਜਬੂਰ ਹੋਵਾਗੇ । ਡੀ ਐਸ ਪੀ ਗਿਦੜਬਾਹਾ ਰਾਜਪਾਲ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਅਣਜਾਣਤਾ ਪ੍ਰ੍ਰਗਟ ਕਰਦਿਆ ਕਿਹਾ ਕਿ ਇਸ ਮਾਮਲੇ ਦੀ ਥਾਣਾ ਮੁੱਖੀ ਕੋਟਭਾਈ ਤੋ ਜਾਣਕਾਰੀ ਲੈ ਕੇ ਅਗਲੇਰੀ ਕਾਰਵਾਈ ਕਰਾਂਗੇ। ਉਧਰ ਥਾਣਾ ਮੁਖੀ ਕੋਟਭਾਈ ਕ੍ਰਿਸ਼ਨ ਕੁਮਾਰ ਦਾ ਕਹਿਣਾ ਸੀ ਅਜੇ ਸਾਡਾ ਮੌਕਾ ਵੇਖਣ ਲਈ ਟਾਇਮ ਨਹੀ ਲੱਗਿਆ ਅਤੇ ਮੌਕਾ ਵੇਖਕੇ ਹੀ ਜਾਣਕਾਰੀ ਦੇ ਸਕਦੇ ਹਾਂ।
Comments
Post a Comment