ਪਤੀ ਵਲੋਂ ਪਤਨੀ ਦਾ ਕਤਲ, ਬੇਟੀ ਵੀ ਕੀਤੀ ਜ਼ਖਮੀ
ਥਾਣਾ ਛਾਊਣੀ ਅਧੀਨ ਪੈਂਦੇ ਮੁਹੱਲਾ ਨੰਬਰ 32 ਵਿਚ ਅੱਜ ਸੰਜੇ ਕੁਮਾਰ ਨਾਮਕ ਵਿਅਕਤੀ ਵਲੋਂ ਆਪਣੀ ਪਤਨੀ ਸ਼ੋਭਾ ਸ਼ਰਮਾ (46) ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਉਸ ਨੇ ਆਪਣੀ ਵੱਡੀ ਲੜਕੀ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਜੋ ਇਲਾਜ ਅਧੀਨ ਹੈ। ਕਤਲ ਦਾ ਕਾਰਨ ਪਤਨੀ ਦੇ ਨਜ਼ਾਇਜ਼ ਸਬੰਧ ਦੱਸੇ ਜਾ ਰਹੇ ਹਨ। ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਜਾਰੀ ਹੈ। ਸੰਜੇ ਕੁਮਾਰ ਆਟੋ ਚਲਾਉਂਦਾ ਹੈ।
Comments
Post a Comment