ਕੈਮਰੇ ਸਾਹਮਣੇ ਹੀ ਖਜਾਨਾ ਅਫਸਰ ਕਹਿ ਰਹੇ ਹਨ ਕਿ ਮੰਤਰੀ ਦੇ ਫੌਨ ਤੋ ਬਿਨਾਂ ਕੰਮ ਨਹੀ ਹੋਣਾ-ਦੇਖੋ ਪੂਰੀ ਖਬਰ
ਗਿੱਦੜਬਾਹਾ, ਸਥਾਨਕ ਖ਼ਜ਼ਾਨਾ ਦਫ਼ਤਰ ਵਿਖੇ ਤੈਨਾਤ ਖ਼ਜ਼ਾਨਾ ਅਫ਼ਸਰ ਸ਼ਾਮ ਸੁੰਦਰ ਵੱਲੋਂ
ਕਰਮਚਾਰੀਆਂ ਦੇ ਡੀ.ਏ., ਮੈਡੀਕਲ ਬਿੱਲ ਅਤੇ ਏ.ਸੀ.ਪੀ. ਬਿੱਲ ਅਦਾ ਕਰਨ ਬਦਲੇ ਪੈਸੇ
ਵਸੂਲਣ ਜਾਂ ਸਿਫਾਰਿਸ਼ ਤਹਿਤ ਬਿੱਲ ਪਾਸ ਕੀਤੇ ਜਾਣ ਦੇ ਦੋਸ਼ ਲੱਗੇ ਹਨ ਅਤੇ ਇਸ ਲਈ ਸਾਰੇ
ਨਿਯਮਾਂ ਨੂੰ ਵੀ ਤਾਕ ਤੇ ਰੱਖਿਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਮਾਸਟਰ ਅਮਿਤ ਕਟਾਰੀਆ, ਮਾਸਟਰ ਅਸ਼ੋਕ ਕੁਮਾਰ, ਰਤਨ ਪੋਪਲੀ ਆਦਿ ਨੇ ਦੱਸਿਆ ਕਿ ਉਨ੍ਹਾ
ਦੇ ਸਾਰੇ ਭੱਤਿਆਂ ਦੇ ਬਿੱਲ ਸਥਾਨਕ ਖ਼ਜ਼ਾਨਾ ਦਫ਼ਤਰ ਰਾਹੀਂ ਕਲੀਅਰ ਹੁੰਦੇ ਹਨ ਪਰ ਇਸ
ਖ਼ਜ਼ਾਨਾ ਦਫ਼ਤਰ ਵਿਖੇ ਤੈਨਾਤ ਖ਼ਜ਼ਾਨਾ ਅਫ਼ਸਰ ਅਤੇ ਉਨ੍ਹਾ ਦੇ ਸਹਾਇਕ ਵੱਲੋਂ ਸ਼ਰੇਆਮ ਰਿਸ਼ਵਤ
ਦੀ ਮੰਗ ਕੀਤੀ ਜਾਂਦੀ ਹੈ ਜਾਂ ਖ਼ਜਾਨਾ ਬਿੱਲ ਪਾਸ ਕਰਵਾਉਣ ਲਈ ਮੰਤਰੀਆਂ ਤੋਂ ਫ਼ੋਨ ਕਰਵਾ
ਕੇ ਬਿੱਲ ਪਾਸ ਕਰਵਾਉਣ ਲਈ ਕਿਹਾ ਜਾਂਦਾ ਹੈ। ਉਕਤ ਅਧਿਆਪਕਾਂ ਨੇ ਕਿਹਾ ਕਿ ਪੰਜਾਬ
ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀ ਸਹੂਲਤ ਲਈ ਇਹ ਸਾਰੀਆ ਸੁਵਿਧਾਵਾਂ ਬਲਾਕ ਪੱਧਰ
ਤੇ ਮੁਹੱਈਆਂ ਕਰਵਾਈਆਂ ਗਈਆਂ ਹਨ ਪਰ ਇਸ ਤਰਾਂ ਦੇ ਅਫ਼ਸਰ ਸਰਕਾਰ ਦੇ ਹੁਕਮਾਂ ਦੀਆਂ
ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਕਤ ਅਧਿਆਪਕਾਂ ਨੇ ਦੱਸਿਆ ਕਿ ਅਗਰ ਕੋਈ
ਰਿਸ਼ਵਤ ਦੇ ਕੇ ਕੰਮ ਕਰਵਾ ਲਵੇ ਤਾਂ ਉਸ ਦਾ ਕੰਮ ਸਾਰੇ ਨਿਯਮਾਂ ਨੂੰ ਤਾਕ ਤੇ ਰੱਖ ਵੀ
ਕਰ ਦਿੱਤਾ ਜਾਂਦਾ ਹੈ ਪਰ ਅਗਰ ਕੋਈ ਬਿਨ੍ਹਾਂ ਰਿਸ਼ਵਤ ਕੰਮ ਕਰਵਾਉਣਾ ਚਾਹੇ ਤਾਂ ਉਸ ਨੂੰ
ਸਰਕਾਰ ਵੱਲੋਂ ਲਾਈਆਂ ਗਈਆਂ ਤਰਾਂ-ਤਰਾਂ ਦੀਆਂ ਪਾਬੰਦੀਆਂ ਗਿਣਵਾ ਕੇ ਬਿੱਲ ਪਾਸ ਕਰਨ
ਵਿੱਚ ਅਸਮੱਰਥਤਾ ਜਤਾਈ ਜਾਂਦੀ ਹੈ। ਉਕਤ ਅਧਿਆਪਕਾਂ ਨੇ ਸਥਾਨਕ ਖ਼ਜ਼ਾਨਾ ਦਫ਼ਤਰ ਵਿਖੇ
ਤੈਨਾਤ ਅਧਿਕਾਰੀ ਅਤੇ ਦਫ਼ਤਰ ਵਿੱਚ ਹੁੰਦੀ ਨਿਯਮਾਂ ਦੀ ਅਣਦੇਖੀ ਦੀ ਚ ਪੱਧਰੀ ਜਾਂਚ
ਕਰਵਾਈ ਜਾਵੇ ਜਦ ਇਸ ਸਬੰਧੀ ਖ਼ਜ਼ਾਨਾ ਅਫ਼ਸਰ ਸਾਮ ਸੁੰਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ
ਮੰਨਿਆ ਕਿ ਉਨ੍ਹਾ ਵੱਲੋਂ ਸਿਫਾਰਸ਼ ਦੇ ਅਧਾਰ ਤੇ ਬਿੱਲ ਪਾਸ ਕਰਵਾਉਣ ਦੀ ਗੱਲ ਕਹੀ
ਜਾਂਦੀ ਹੈ ਅਤੇ ਸਿਫਾਰਸ਼ ਹੋਣ ਤੇ ਕੋਈ ਸਰਕਾਰੀ ਨਿਯਮ ਨਹੀਂ ਮੰਨਿਆ ਜਾਂਦਾ। ਜਦ ਇਸ
ਸਬੰਧੀ ਐਸ.ਡੀ.ਐਮ. ਗਿੱਦੜਬਾਹਾ ਡਾ. ਨਰਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ
ਇਸ ਲਈ ਉਨ੍ਹਾਂ ਨੇ ਕਿਹਾ ਕਿ ਜਿਸ ਖਪਤਕਾਰ ਤੇ ਇਹ ਵਾਪਰਿਆ ਹੈ ਉਹ ਤਹਿਸੀਲਦਾਰ
ਸਾਹਿਬ ਨੂੰ ਲਿਖਿਤ ਸ਼ਿਕਾਇਤ ਦਿਓ ਕਿ ਅਸੀਂ ਸਾਰੇ ਕੇਸਾਂ ਦੀ ਜਾਂਚ ਕਰਾਂਗੇ ਅਤੇ
ਉਚਿਤ ਕਾਰਵਾਈ ਕਰਾਂਗੇ.
Comments
Post a Comment