ਐਨ.ਡੀ.ਪੀ.ਐਸ.ਐਕਟ ਅਧੀਨ ਗ੍ਰਿਫਤਾਰ ਮਹਿਲਾ ਥਾਣੋ 'ਚੋ ਹੋਈ ਫਰਾਰ

ਕੋਟਭਾਈ ਪੁਲਸ ਨੂੰ ਚਕਮਾ ਦੇ ਕੇ ਐਨ.ਡੀ.ਪੀ.ਐਸ.ਐਕਟ ਅਧੀਨ ਗ੍ਰਿਫਤਾਰ ਮਹਿਲਾ ਥਾਣੋ 'ਚੋ ਹੋਈ ਫਰਾਰ,ਪੁਲਸ ਤੇ ਉੱਠੇ ਸਵਾਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਲੰਘੀ 24 ਨਵੰਬਰ ਨੂੰ ਕੋਟਭਾਈ ਪੁਲਸ ਨੇ ਕੁਲਦੀਪ ਕੌਰ ਪਤਨੀ ਸ਼ਵਿੰਦਰ ਸਿੰਘ ਐਨ ਡੀ ਪੀ ਐਸ ਐਕਟ ਅਧੀਨ ਗ੍ਰਿਫਤਾਰ ਕੀਤਾ ਸੀ ਅਜ ਉਹ ਸਵੇਰੇ ਮਹਿਲਾ ਪੁਲਸ ਮੁਲਾਜਮਾ ਨੂੰਚਕਮਾ ਦੇ ਕੇ ਫਰਾਰ ਹੋ ਗਈ ਜਿਸ ਦੀ ਭਾਲ ਲਈ ਅਜ ਪੁਲਸ ਨੇ ਪਿੰਡ ਭਲਾਈਆਣਾ ਅਤੇ ਮਧੀਰ 'ਚ ਛਾਪੇਮਾਰੀ ਕੀਤੀ ਪਰ ਪੁਲਸ ਦੇ ਹੱਥ ਅਜ ਖਾਲੀ ਹੀ ਰਹੇ। ਥਾਣਾ ਮੁੱਖੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਕੁਲਦੀਪ ਕੌਰ ਪਤਨੀ ਸ਼ਵਿੰਦਰ ਸਿੰਘ ਵਾਸੀ ਭਲਾਈਆਣਾ ਨੂੰ ਐਨ ਡੀ ਪੀ ਐਸ ਐਕਟ ਅਧੀਨ ਗ੍ਰਿਫਤਾਰ ਕੀਤਾ ਸੀ  ਜਦਕਿ ਮਹਿਲਾ ਦਾ ਪਤੀ ਮੌਕੇ ਤੋ ਫਰਾਰ ਹੋ ਗਿਆ ਸੀ ਅਤੇ  ਉਸ ਸਬੰਧੀ ਪੁਛਗਿੱਛ ਲਈ ਉਸਦਾ ਦਾ ਇਕ ਦਿਨ ਰਿਮਾਂਡ ਪ੍ਰਾਪਤ ਕੀਤਾ ਸੀ ਉਹ  ਅੱਜ ਸਵੇਰੇ ਕਰੀਬ 7 ਵਜੇ ਉਹ ਬਾਥਰੂਮ ਜਾਣ ਲਈ ਮਹਿਲਾ ਬੈਰਕ ਵਿੱਚੋਂ ਬਾਹਰ ਆਈ ਅਤੇ ਮੌਕਾ ਦੇਖ ਕੇ ਫ਼ਰਾਰ ਹੋ ਗਈ। ਉਨ੍ਹਾ ਦੱਸਿਆ ਕਿ ਇਸ ਸਬੰਧੀ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  ਇਸ ਘਟਨਾ ਨੇ ਪੁਲਸ ਦੀ ਦਿੱਤੀ ਜਾਦੀ ਅਜਿਹੇ ਦੋਸ਼ੀਆਂ ਨੂੰ ਢਿੱਲ ਜੱਗ ਜਾਹਰ ਹੋ ਗਈ ਹੈ ਅਤੇ ਇਸਦੀ ਡੂੰਘਾਈ ਨਾ ਜਾਚ ਹੋਣੀ ਚਾਹੀਦੀ ਹੈ। ਡੀ ਐਸ ਪੀ ਗਿਦੜਬਾਹਾ ਦਾ ਕਹਿਣਾ ਸੀ ਕਿ ਇਸ ਕੁਤਾਹੀ ਲਈ ਜਿੰਮੇਵਾਰ ਅਧਿਕਾਰੀਆਂ ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ